ਬੜਾ ਪਿੰਡ ਸਮਾਜਿਕ ਸੁਰੱਖਿਆ ਅਤੇ ਇਸਤਰੀ ਅਤੇ ਬਾਲ ਵਿਭਾਗ, ਪੰਜਾਬ ਵੱਲੋਂ ਚਲਾਏ ਜਾ ਰਹੇ ਨਵਜਨਮੀਆਂ ਬੱਚੀਆਂ ਦੇ ਸਨਮਾਨ ਵਿੱਚ ਜਨਮ ਦਿਵਸ ਸਮਾਰੋਹ ਜਿਲਾ ਪ੍ਰਸਾਸ਼ਨ ਜਲੰਧਰ ਅਤੇ ਬਲਾਕ ਫਿਲੌਰ ਦੁਆਰਾ ਪੰਚਾਇਤ ਘਰ ਬੜਾ ਪਿੰਡ ਵਿਖੇ ਕਰਵਾਇਆ ਗਿਆ। ਇਸ ਸਮੇਂ ਸਰਪੰਚ ਸੰਦੀਪ ਸਿੰਘ, ਸਾਬਕਾ ਸਰਪੰਚ ਸਰਵਣ ਸਿੰਘ, ਨਵਦੀਪ ਸਿੰਘ ਬਲਾਕ ਸੰਮਤੀ ਮੈਂਬਰ, ਪੰਚ ਨਿਰਮਲ ਸਿੰਘ ਕਾਲੀਰਾਏ, ਨੰਬਰਦਾਰ ਜੋਗਿੰਦਰ ਸਿੰਘ, ਪੰਚ ਸੁਖਦੇਵ ਰਾਮ, ਪੰਚ ਰਜੀਵ ਕੁਮਾਰ, ਨਵਜਨਮੀਆਂ ਬੱਚੀਆਂ ਅਤੇ ਮਾਵਾਂ ਅਤੇ ਹੋਰ ਪਿੰਡ ਨਿਵਾਸੀ ਹਾਜਰ ਸਨ।