ਸੁਖਚੈਨਆਣਾ ਸਾਹਿਬ ਕਬੱਡੀ ਅਕੈਡਮੀ ਫਗਵਾੜਾ ਵੱਲੋਂ ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਗੱਗੂ ਕਬੱਡੀ ਖਿਡਾਰੀ ਦੀ ਪਹਿਲਕਦਮੀ ਤੇ ਬੜਾ ਪਿੰਡ ਵਿੱਚ ਸੁਖਚੈਨਆਣਾ ਸਾਹਿਬ ਕਬੱਡੀ ਅਕੈਡਮੀ ਫਗਵਾੜਾ ਵੱਲੋਂ ਲੋੜਮੰਦ ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ। ਇਸ ਮੌਕੇ ਗੁਰਾਇਆਂ ਥਾਣੇ ਦਾ ਮੁਖੀ ਇੰਸਪੈਕਟਰ ਕੇਵਲ ਸਿੰਘ ਅਤੇ ਧੁਲੇਤਾ ਚੌਂਕੀ ਇਂਚਾਰਜ ਸਹਾਇਕ ਪੁਲਿਸ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਨੇ ਰਾਸ਼ਨ ਵੰਡ ਕੇ ਸ਼ੁਰੂਆਤ ਕੀਤੀ। ਸਾਬਕਾ ਸਰਪੰਚ ਸਰਵਣ ਸਿੰਘ ਨੇ ਆਪਣੇ ਵੱਲੋਂ ਦਸ ਹਜ਼ਾਰ ਰੁਪਏ ਦਾਨ ਵਜੋਂ ਹਿੱਸਾ ਪਾਇਆ। ਇਸ ਸਮੇਂ ਸੁਖਚੈਨਆਣਾ ਸਾਹਿਬ ਕਬੱਡੀ ਅਕੈਡਮੀ ਫਗਵਾੜਾ ਦੇ ਅਹੁਦੇਦਾਰਾਂ ਤੋਂ ਇਲਾਵਾ ਨਵਦੀਪ ਸਿੰਘ ਬਲਾਕ ਸੰਮਤੀ ਮੈਂਬਰ, ਛਿੰਦਰਪਾਲ ਘਿਰਲਾ, ਗੱਗੂ ਅਤੇ ਹੋਰ ਸੱਜਣ ਹਾਜ਼ਰ ਸਨ।