27 ਸਤੰਬਰ 2021 ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਭਾਰਤ ਸਰਕਾਰ ਦੁਆਰਾ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸਮੁੱਚੇ ਭਾਰਤ ਬੰਦ ਦੀ ਕਾਲ ਤੇ ਬੜਾ ਪਿੰਡ ਵਿੱਚ ਪੂਰਨ ਬੰਦ ਰਿਹਾ। ਮੈਡੀਕਲ ਸਟੋਰਾਂ ਤੋਂ ਇਲਾਵਾ ਆਟਾ ਚੱਕੀਆਂ ਹੀ ਖੁੱਲੀਆਂ ਸਨ। ਸਰਕਾਰੀ ਬੈਂਕਾਂ ਵੀ ਖੁੱਲੀਆਂ ਰਹੀਆਂ। ਬੜਾ ਪਿੰਡ ਤੋਂ ਤਕਰੀਬਨ 200 ਕਿਸਾਨ-ਮਜਦੂਰ ਫਿਲੌਰ ਟੋਲ ਪਲਾਜ਼ਾ ਤੇ ਹਾਜ਼ਰੀ ਲਗਾਉਣ ਗਏ ਸਨ।