ਨੰਬਰਦਾਰ ਸਰਕਾਰੀ ਤੰਤਰ ਦੀ ਹੇਠੋਂ ਦੂਜੇ ਨੰਬਰ ਦੀ ਕੜੀ ਹਨ। ਸਰਕਾਰ ਦੇ ਮਾਲ ਮਹਿਕਮੇ ਵਿੱਚ ਇਨਾਂ ਤੋਂ ਹੇਠਾਂ ਚੌਂਕੀਦਾਰ ਅਤੇ ਉੱਪਰ ਜੈਲਦਾਰ ਫਿਰ ਪਟਵਾਰੀ ਹੁੰਦੇ ਹਨ। ਹੁਣ ਜੈਲਦਾਰੀਆਂ ਹਟ ਜਾਣ ਕਾਰਨ ਨੰਬਰਦਾਰਾਂ ਤੋਂ ਉੱਪਰ ਪਟਵਾਰੀ ਹਨ। ਨੰਬਰਦਾਰ ਚੌਂਕੀਦਾਰਾਂ ਰਾਹੀਂ ਜਿੰਮੀਦਾਰਾਂ ਤੋਂ ਮਾਲੀਆ (ਟੈਕਸ) ਅਤੇ ਅਬਾਦੀ ਵਿੱਚੋਂ ਚੁੱਲਾ ਟੈਕਸ ਇਕੱਠਾ ਕਰ ਕੇ ਪਟਵਾਰੀ ਪਾਸ ਜਮਾ ਕਰਵਾਉਣ ਲਈ ਜਿੰਮੇਦਾਰ ਹਨ।
ਨੰਬਰਦਾਰ ਆਪਣੀ ਪੱਟੀ ਦੀ ਨੁਮਾਇਂਦਗੀ ਕਰਦੇ ਹਨ, ਜਿਵੇਂ ਕਿ ਲੋਕਤੰਤਰ ਵਿੱਚ ਪੰਚਾਇਤੀ ਰਾਜ ਸਿਸਟਮ ਰਾਹੀਂ ਪੰਚ ਆਪੋ ਆਪਣੇ ਹਲਕੇ ਦੀ ਨੁਮਾਇਂਦਗੀ ਕਰਦੇ ਹਨ। ਪੰਚਾਇਤੀ ਸਿਸਟਮ ਵਿੱਚ ਚੁਣੇ ਹੋਏ ਨੁਮਾਇਂਦੇ ਪੰਜ ਸਾਲ ਲਈ ਆਪਣੇ ਅਹੁਦੇ ਤੇ ਰਹਿ ਸਕਦੇ ਹਨ, ਅਹੁਦੇ ਤੇ ਬਣੇ ਰਹਿਣ ਲਈ ਗ੍ਰਾਮ ਸਭਾ ਦੀਆਂ ਚੋਣਾਂ ਵਿੱਚ ਵਿਰੋਧੀ ਉਮੀਦਵਾਰ ਤੋਂ ਜਿਆਦਾ ਲੋਕਾਂ ਦੀ ਸਹਿਮਤੀ ਚਾਹੀਦੀ ਹੈ। ਜਦਕਿ ਨੰਬਰਦਾਰਾਂ ਲਈ ਅਜਿਹਾ ਨਹੀਂ, ਬਣ ਗਿਆ ਸੋ ਬਣ ਗਿਆ। ਨੰਬਰਦਾਰੀ ਪੁਸ਼ਤਾਂ ਤੱਕ ਚੱਲਦੀ ਹੈ।
ਪਹਿਲਾਂ ਹਰੇਕ ਪੱਟੀ ਦਾ ਨੰਬਰਦਾਰ ਮੌਜ਼ੂਦ ਹੁੰਦਾ ਸੀ। ਜਿਵੇਂ ਸ਼ਿਵ ਸਿੰਘ ਨੰਬਰਦਾਰ (ਪੱਟੀ ਨਿਹਾਲੂ), ਚੰਨਣ ਸਿੰਘ ਨੰਬਰਦਾਰ ਤੋਂ ਬਾਅਦ ਸ਼ਿਵਰਾਜ ਸਿੰਘ ਨੰਬਰਦਾਰ (ਪੱਤੀ ਪਤੂਹੀ ), ਪੱਟੀ ਜੱਸੇ ਕੀ ਤੋਂ ਨੰਬਰਦਾਰ ਮੇਹਰ ਸਿੰਘ, ਗੁਰਨਾਮ ਸਿੰਘ ਨੰਬਰਦਾਰ ਪੱਤੀ ਠਾਂਗਰ ਖ਼ਾਸ ਨਾਮ ਹਨ ਜੋ ਮੇਰੇ ਚੇਤੇ ਵਿੱਚ ਹਨ। ਪੱਤੀ ਨੱਥਮੱਲ ਦੇ ਮਰਹੂਮ ਨੰਬਰਦਾਰ ਸ. ਇਕਬਾਲ ਸਿੰਘ ਸਹੋਤਾ ਜੀ ਸਨ ਜੋ ਨੂੰ ਇਸ ਫਾਨੀ ਦੂਨੀਆਂ ਤੋਂ ਰੁਖਸਤ ਹੋ ਗਏ ਹਨ। ਸ. ਇਕਬਾਲ ਸਿੰਘ ਸਹੋਤਾ ਜੀ ਦੀ ਮੌਤ ਤੋਂ ਬਾਅਦ ਹੁਣ ਪੱਤੀ ਨੱਥਮੱਲ ਦੇ ਨੰਬਰਦਾਰ ਸੁਖਜਿੰਦਰ ਸਿੰਘ (ਰਾਜ) ਪੁਤਰ ਸਵ. ਸ. ਬਲਵੀਰ ਸਿੰਘ ਪੁੱਤਰ ਸ. ਚੂਹੜ ਸਿੰਘ) ਹਨ ।
ਪੱਟੀ ਦੇ ਨੰਬਰਦਾਰ ਤੋਂ ਇਲਾਵਾ ਪਿੰਡ ਵਿੱਚ ਇੱਕ ਨੰਬਰਦਾਰ ਆਦਿ ਧਰਮੀ ਵਿਰਾਦਰੀ ਨਾਲ ਸੰਬੰਧਿਤ ਹੁੰਦਾ ਹੈ। ਬੜਾ ਪਿੰਡ ਵਿੱਚ ਸਵ. ਸਾਧੂ ਰਾਮ ਸਨ, ਅੱਜਕੱਲ ਉਨਾਂ ਦੇ ਪੋਤਰੇ ਸਦਰਸ਼ਨ ਕੁਮਾਰ (ਟੀਟੂ) ਪੁੱਤਰ ਸ੍ਰੀ ਤੀਰਥ ਰਾਮ, ਨੰਬਰਦਾਰ ਹਨ।
ਬਹੁਤੇ ਪੱਟੀਆਂ ਵਿੱਚ ਨੰਬਰਦਾਰ ਮੌਜ਼ੂਦ ਨਹੀਂ ਹਨ। ਮੌਜ਼ੂਦਾ ਸਮੇਂ ਪੱਟੀ ਬਾਘਮੱਲ ਤੋਂ ਚਰਨਜੀਤ ਸਿੰਘ ਨੰਬਰਦਾਰ, ਪੱਟੀ ਪਤੂਹੀ ਤੋਂ ਜੋਗਿੰਦਰ ਸਿੰਘ ਨੰਬਰਦਾਰ, ਪੱਟੀ ਪਤੂਹੀ ਤੋਂ ਹਰਿੰਦਰ ਸਿੰਘ ਨੰਬਰਦਾਰ (ਜੋ ਵਿਦੇਸ਼ ਵਿੱਚ ਰਹਿੰਦੇ ਹਨ ਉਨਾਂ ਦੀ ਥਾਂ ਸਵ. ਪੰਡਿਤ ਕ੍ਰਿਸ਼ਨ ਕੁਮਾਰ ਜੀ ਪੱਟੀ ਨਿਹਾਲੂ ਕੀ ਦੀ ਸਰਬਰਾਹੀ ਨੰਬਰਦਾਰੀ ਕਰਦੇ ਸਨ),
ਪੱਤੀ ਨੱਥਮੱਲ ਦੇ ਨੰਬਰਦਾਰ ਸੁਖਜਿੰਦਰ ਸਿੰਘ ਸਹੋਤਾ (ਰਾਜ) ਅਤੇ ਆਦਿ ਧਰਮੀ ਵਿਰਾਦਰੀ ਤੋਂ ਸੁਦਰਸ਼ਨ ਕੁਮਾਰ ਨੰਬਰਦਾਰ ਹਨ।
ਰਹਿ ਚੁੱਕੇ ਨੰਬਰਦਾਰ
ਇਕਬਾਲ ਸਿੰਘ ਨੰਬਰਦਾਰ ਪੱਤੀ ਨੱਥਮੱਲ
ਨੋਟ:- ਬੜਾਪਿੰਡ ਦੇ ਨੰਬਰਦਾਰਾਂ ਬਾਰੇ ਜਿਆਦਾ ਜਾਣਕਾਰੀ ਨਾ ਹੋਣ ਲਈ ਮੁਆਫੀ ਦਾ ਜਾਚਕ ਹਾਂ, ਤੁਸੀਂ ਇਸ ਨੂੰ ਦਰੁਸਤ ਕਰਨ ਲਈ ਮਦਦ ਕਰੋ ਜੀ। ਖੁਦ ਮਿਲ ਕੇ ਜਾਂ ਈਮੇਲ barapindpress@gmail.com ਤੇ ਜਾਂ ਫਿਰ ਹੇਠਾਂ ਕੁਮੈਂਟ ਕਰ ਕੇ ਜਾਣਕਾਰੀ ਦੇ ਸਕਦੇ ਹੋ ਜੀ। ਧੰਨਵਾਦ।