ਬੜਾ ਪਿੰਡ ਵਿੱਚ ਬਾਹਰੇ ਵਿਅਕਤੀ ਦਾ ਆਉਣਾ ਬੰਦ ਕਰ ਦਿੱਤਾ ਗਿਆ ਹੈ। ਮਸੰਦਪੁਰ ਰੋਡ ਤੇ ਪ੍ਰੀਤਮ ਸਿੰਘ ਦੇ ਘਰ ਕੋਲ ਡੇਰਾ ਧਰਮ ਦਾਸ ਵਾਲੇ ਰਸਤੇ ਤੇ ਫਿਰਨੀ ਤੇ ਤਾਰਾਂ ਬੰਨ ਕੇ ਇੱਕ ਨਾਕਾ ਬਣਾਇਆ ਗਿਆ ਹੈ, ਜਿਸ ਤੇ ਮੌਕੇ ਤੇ ਮੌਜ਼ੂਦ ਪਹਿਰੇਦਾਰਾਂ ਦੇ ਕਹਿਣ ਮੁਤਾਬਿਕ ਦੋ-ਤਿੰਨ ਆਦਮੀ ਹਰ ਵਕਤ ਪਹਿਰਾ ਦਿੰਦੇ ਹਨ। ਇਸੇ ਤਰਾਂ ਇੱਕ ਨਾਕਾ ਗੁਰਾਇਆ ਰੋਡ ਤੇ ਮੋਹਕਮਦੀਨ ਦਰਬਾਰ ਦੇ ਕੋਲ ਲਗਾਇਆ ਗਿਆ ਹੈ। ਜਿਸ ਤੇ ਵੀ 3-4 ਵਿਅਕਤੀ ਹਮੇਸ਼ਾ ਪਹਿਰਾ ਦਿੰਦੇ ਰਹਿੰਦੇ ਹਨ। ਮੌਕੇ ਤੇ ਦੇਖਿਆ ਕਿ ਸ਼ੌਂਕੀ ਸੁੰਮਨ ਆਪਣੇ ਸਾਥੀ ਨਾਲ ਪਹਿਰੇ ਤੇ ਡਟਿਆ ਹੋਇਆ ਸੀ। ਇਸ ਦੌਰਾਨ ਚੌਂਕੀ ਇਂਚਾਰਚ ਸੁਖਵਿੰਦਰ ਪਾਲ ਸਿੰਘ ਵੀ ਆ ਗਏ। ਉਨਾਂ ਪਹਿਰੇ ਵਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਤੀਜੇ ਨਾਕੇ ਤੇ ਜਾਣ ਤੇ ਪਤਾ ਲੱਗਾ ਕਿ ਉੱਥੇ ਵੀ ਤਿੰਨ ਚਾਰ ਵਿਅਕਤੀ ਪਹਿਰਾ ਦੇ ਰਹੇ ਸਨ । ਮੁੱਖ ਨਾਕੇ ਤੇ ਧੁਲੇਤਾ ਚੌਂਕੀ ਇੰਚਾਰਜ ਸੁਖਵਿੰਦਰ ਪਾਲ ਸਿੰਘ ਅਤੇ ਸਥਾਨਿਕ ਪੁਲਿਸ ਦੇ ਮੁਲਾਜਿਮਾਂ ਤੋਂ ਇਲਾਵਾ ਸੰਦੀਪ ਸਿੰਘ ਸਰਪੰਚ, ਰਾਮ ਗੋਪਾਲ ਪ੍ਰਭਾਕਰ ਪੰਚ, ਰਜੀਵ ਕੁਮਾਰ ਪੰਚ, ਦਵਿੰਦਰ ਸੂਦ ਸਾਬਪਕਾ ਪੰਚ, ਕ੍ਰਿਸ਼ਨ ਕੁਮਾਰ, ਸ਼ੌਂਕੀ ਸੁੰਮਨ, ਖੁਸ਼ੀ ਰਾਮ, ਹੈਪੀ ਸੁੰਮਨ ਹਾਜ਼ਰ ਸਨ।
ਫਲਪੋਤਾ ਰੋਡ, ਧੀਮਾਨ ਇੰਡਸਟਰੀਜ਼ ਦੇ ਨੇੜੇ ਨਾਕੇ ਤੇ ਹਰਵੀਰ ਸਿੰਘ, ਹਿਮਾਂਸ਼ੂ, ਪੰਮ ਸਹੋਤਾ ਅਤੇ ਪੰਚ ਰਜੀਵ ਕੁਮਾਰ ਪਹਿਰਾ ਦਿੰਦੇ ਹੋਏ।
ਮਸੰਦਪੁਰ ਰੋਡ ਤੇ ਨਾਕੇ ਤੇ ਸੋਖਾ, ਮੌੰਟੀ, ਹੈਪੀ, ਸੁੱਖਾ ਅਤੇ ਪੰਚ ਰਜੀਵ ਕੁਮਾਰ ਪਹਿਰਾ ਦਿੰਦੇ ਹੋਏ।