ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਬੜਾ ਪਿੰਡ ਵੱਲੋਂ ਕਰਵਾਏ ਜਾਂਦੇ ਬੜਾ ਪਿੰਡ ਕਬੱਡੀ ਕੱਪ ਦੇ ਸਪਾਂਸਰਾਂ ਵਿੱਚੋਂ ਇੱਕ ਅਮਰੀਕਾ ਦੇ ਰਹਿਣ ਵਾਲੇ ਸ. ਅਮੋਲਕ ਸਿੰਘ ਗਾਖਲ, ਸ. ਪਲਵਿੰਦਰ ਸਿੰਘ ਗਾਖਲ ਤੇ ਸ. ਇਕਬਾਲ ਸਿੰਘ ਗਾਖਲ ਨੇ ਪੰਜ ਟਰੱਕਾਂ ਰਾਹੀਂ ਸ੍ਰੀ ਦਰਬਾਰ ਸਾਹਿਬ ਲਈ 500 ਕੁਇੰਟਲ ਕਣਕ ਭੇਜੀ ਹੈ।
ਗਾਖਲ ਭਰਾ ਬੜਾ ਪਿੰਡ ਦੇ ਸਵ. ਸ. ਕਸ਼ਮੀਰ ਸਿੰਘ ਸਹੋਤਾ ਦੇ ਪੁੱਤਰਾਂ ਜੁਗਰਾਜ ਸਿੰਘ ਸਹੋਤਾ ਅਤੇ ਨਰਿੰਦਰ ਸਿੰਘ ਸਹੋਤਾ ਦੇ ਰਿਸ਼ਤੇਦਾਰ ਹਨ। ਗਾਖਲ ਭਰਾਵਾਂ ਦਾ ਇਹ ਕਾਰਜ ਬਹੁਤ ਬਹੁਤ ਹੀ ਸ਼ਲਾਘਾਯੋਗ ਹੈ।
ਜਥੇਦਾਰ ਚੂਹੜ ਸਿੰਘ ਨੇ ਗਾਖਲ ਭਰਾਵਾਂ ਦਾ ਬਲਜੀਤ ਸਿੰਘ ਸਹੋਤਾ (ਯੂ. ਐਸ. ਏ.) ਦਰਸ਼ਨ ਸਿੰਘ ਬੱਬੀ (ਯੂ.ਐਸ.ਏ.), ਲਾਡਾ ਸਹੋਤਾ (ਕਨੇਡਾ), ਸੰਦੀਪ ਸਿੰਘ ਸਰਪੰਚ, ਸ਼ਿੰਗਾਰਾ ਸਿੰਘ ਸਹੋਤਾ, ਜਸਵਿੰਦਰ ਸਿੰਘ ਸਹੋਤਾ, ਰਾਮ ਗੋਪਾਲ ਪ੍ਰਭਾਕਰ, ਦਵਿੰਦਰ ਸੂਦ, ਜਕਸ਼ਿੰਦਰ ਸਿੰਘ ਸਹੋਤਾ, ਗੁਰਦੀਪ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਮੱਖਣ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸਪੋਰਟਸ ਕਲੱਬ ਦੇ ਅਹੁਦੇਦਾਰਾਂ ਨੇ ਗਾਖਲ ਭਰਾਵਾਂ ਦੇ ਇਸ ਨੇਕ ਕਾਰਜ ਦੀ ਪ੍ਰਸੰਸਾ ਅਤੇ ਬਹੁਤ ਬਹੁਤ ਧੰਨਵਾਦ ਕੀਤਾ ਹੈ।
Very nice, waheguru ji bless there family.