ਅੱਜ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਬੜਾ ਪਿੰਡ ਤੋਂ ਗੁਰੂ ਰਾਮ ਦਾਸ ਜੀ ਦੇ ਲੰਗਰਾਂ ਲਈ ਸ੍ਰੀ ਅੰਮ੍ਰਿਤਸਰ ਲਈ ਕਣਕ ਦੀ ਦਸਵੰਧ ਦੀਆਂ ਦੋ ਟਰਾਲੀਆਂ ਰਵਾਨਾ ਕੀਤੀਆਂ ਗਈਆਂ। ਹਲਕੇ ਦੇ ਵਿਧਾਇਕ ਬਲਦੇਵ ਸਿੰਘ ਖਹਿਰਾ ਅਤੇ ਹਰਜਿੰਦਰ ਸਿੰਘ ਲੱਲੀ ਮੈਂਬਰ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਨੂੰ ਰਵਾਨਾ ਕੀਤਾ।
ਹਲਕਾ ਫਿਲੌਰ ਅਤੇ ਬੜਾ ਪਿੰਡ ਦੀ ਸੰਗਤ ਨੇ ਕਰੀਬ ਦੋ ਸੌ ਕੁਇੰਟਲ ਕਣਕ ਆਪਣੇ ਦਸਵੰਧ ਵਜੋਂ ਇਕੱਤਰ ਕੀਤੀ। ਭਲਵਾਨ ਚੂਹੜ ਸਿੰਘ ਅਨੁਸਾਰ ਇਕੱਲੀ ਬੜਾ ਪਿੰਡ ਦੀ ਸੰਗਤ ਨੇ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਬੜਾ ਪਿੰਡ ਵਿਖੇ ਗੁਰੂ ਰਾਮ ਦਾਸ ਜੀ ਮਹਾਂਰਾਜ ਜੀ ਦੇ ਲੰਗਰਾਂ ਲਈ 35 ਕੁਇੰਟਲ ਕਣਕ ਦਾ ਚੜ੍ਹਾਵਾ ਦਿੱਤਾ।
ਇਸ ਸਮੇਂ ਬਲਦੇਵ ਸਿੰਘ ਵਿਧਾਇਕ ਹਲਕਾ ਫਿਲੌਰ ਤੋਂ ਇਲਾਵਾ ਹਰਜਿੰਦਰ ਸਿੰਘ ਲੱਲੀਆਂ, ਜਸਬੀਰ ਸਿੰਘ ਰੁੜਕਾ ਖੁਰਦ, ਚੂਹੜ ਸਿਘ ਭਲਵਾਨ, ਸਰਪੰਚ ਬੜਾ ਪਿੰਡ ਸੰਦੀਪ ਸਿੰਘ, ਸ਼ਿੰਗਾਰਾ ਸਿੰਘ, ਜਸਵਿੰਦਰ ਸਿੰਘ, ਸੰਤੋਖ ਸਿੰਘ ਖ਼ਾਲਸਾ, ਰਾਮ ਤੀਰਥ ਸਿੰਘ ਕੋਟ ਗਰੇਵਾਲ, ਦਵਿੰਦਰ ਸੂਦ, ਜਕਸ਼ਿੰਦਰ ਸਿੰਘ, ਗੁਰਦੀਪ ਸਿੰਘ, ਮੱਖਣ ਸਿੰਘ ਸਾਬਕਾ ਪੰਚ, ਇਲਾਕੇ ਭਰ ਤੋਂ ਅਤੇ ਬੜਾ ਪਿੰਡ ਦੇ ਪ੍ਰਮੁੱਖ ਅਕਾਲੀ ਦਲ ਨੇਤਾ ਹਾਜ਼ਰ ਸਨ।