ਬੜਾ ਪਿੰਡ: ਘਰ ਵਿੱਚ ਇਕਾਂਤਵਾਸ ਕੀਤੇ ਕੋਰੋਨਾ ਮਰੀਜਾਂ ਨੂੰ ਅਸਾਨ ਇਲਾਜ ਦੇਣ ਲਈ ਪੰਜਾਬ ਸਰਕਾਰ ਵਲੋਂ ਮੁਫਤ ਕੋਰੋਨਾ ਫਤਿਹ ਕਿਟਾਂ ਦਿਤੀਆਂ ਜਾ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੰਮੂੳਨਿਟੀ ਹੈਲਥ ਸੈਨਟਰ ਬੜਾ ਪਿੰਡ ਦੇ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦਸਿਆ ਕਿ ਦਵਾਈਆਂ ਤੋਂ ਲੈ ਕੇ ਆਕਸੀਮੀਟਰ ਤੱਕ ਕਿਟ ਵਿੱਚ ਹਲਕੇ ਕੋਰੋਨਾ ਲੱਛਣ ਵਾਲੇ ਮਰੀਜਾਂ ਲਈ ਸਾਰਾ ਸਮਾਨ ਮੌਜੂਦ ਹੈ| ਉਨ੍ਹਾਂ ਕਿਹਾ ਕਿ ਇਹ ਕਿਟ ਕੋਰੋਨਾ ਪਾਜੀਟਿਵ ਮਰੀਜ ਨੂੰ ਆਉਣ ਵਾਲੇ ਲੱਛਣਾਂ ਦੇ ਅਨੁਸਾਰ ਘਰ ਵਿੱਚ ਹੀ ਉਸਦਾ ਇਲਾਜ ਕਰਨ ਵਿੱਚ ਕਾਰਗਰ ਸਾਬਿਤ ਹੋਵੇਗੀ। ਉਨਾ ਅੱਜ ਕੋਰੋਨਾ ਮਰੀਜ਼ਾ ਨੂੰ ਫਤਿਹ ਕਿਟ ਦੇ ਕੇ ਇਸਦੀ ਸ਼ੁਰੂਆਤ ਕੀਤੀ|
ਡਾ ਜੋਤੀ ਫੋਕੇਲਾਂ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਕੋਰੋਨਾ ਵਾਇਰਸ ਤੋਂ ਲੋਕਾਂ ਦੀ ਜਾਨ ਬਚਾਈ ਜਾ ਸਕੇ ਅਤੇ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਘਰ ਵਿੱਚ ਇਕਾਂਤਵਾਸ ‘ਚ ਰਹਿੰਦੇ ਹੋਏ ਆਉਣ ਵਾਲੇ ਮਾਮੂਲੀ ਲੱਛਣਾ ਦੇ ਇਲਾਜ ਦੇ ਸਾਧਨ ਮੁਹਇਆ ਕਰਵਾਏ ਜਾ ਸਕਣ। ਇਸੇ ਲਈ ਸਰਕਾਰ ਵੱਲੋਂ ਕੋਰੋਨਾ ਫਤਿਹ ਕਿਟਾ ਮੁਫਤ ਦਿੱਤੀਆ ਜਾ ਰਹੀਆਂ ਹਨ, ਜੋ ਕਿ ਘਰ ਵਿੱਚ ਇਕਾਂਤਵਾਸ ਕੀਤੇ ਕੋਰੋਨਾ ਪਾਜੀਟਿਵ ਮਰੀਜਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਕੋਰੋਨਾ ਵਰਗੇ ਲੱਛਨ ਆਉਣ ਜਾਂ ਫਿਰ ਕਿਸੇ ਕੋਰੋਨਾ ਪਾਜੀਟਿਵ ਮਰੀਜ ਦੇ ਸੰਪਰਕ ਵਿੱਚ ਆਉਣ ਤੇ ਆਪਣੀ ਕੋਰੋਨਾ ਜਾਂਚ ਜਰੂਰ ਕਰਵਾਉਣ।
ਇਸ ਮੌਕੇ ਤੇ ਕੋਰੋਨਾ ਫਤਿਹ ਕਿਟ ਬਾਰੇ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਕਿਹਾ ਕਿ ਕੋਰੋਨਾ ਫਤਿਹ ਕਿਟ ਕੋਰੋਨਾ ਪਾਜੀਟਿਵ ਮਰੀਜਾਂ ਦੇ ਲਈ ਬਹੁਤ ਹੀ ਕਾਰਗਰ ਹੈ। ਇਸ ਨਾਲ ਮਾਮੂਲੀ ਲੱਛਣਾਂ ਵਾਲੇ ਮਰੀਜ ਖੁਦ ਆਪਣਾ ਇਲਾਕ ਕਰ ਸਕਦੇ ਹਨ ਅਤੇ ਆਪਣੀ ਸਿਹਤ ਦੀ ਨਿਗਰਾਨੀ ਕਰ ਸਕਦੇ ਹਨ। ਇਸ ਕਿਟ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਸਟੀਮਰ, ਹੈਂਡ ਸੈਨੀਟਾਇਜ਼ਰ ਅਤੇ ਪਜਾਹ ਮਾਸਕ ਦਿੱਤੇ ਗਏ ਹਨ। ਇਸ ਤੋਂ ਇਲਾਵਾ ਵਿਟਾਮਿਨ-ਸੀ, ਵਿਟਾਮਿਨ-ਡੀ, ਮਲਟੀ-ਵਿਟਾਮਿਨ, ਗਿਲੋਯ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ ਹਨ। ਕਿਟ ਵਿੱਚ ਕਫ ਸਿਰਪ ਦੇ ਨਾਲ-ਨਾਲ ਕਾੜ੍ਹੇ ਦਾ ਪੈਕ ਵੀ ਦਿੱਤਾ ਗਿਆ ਹੈ। ਇਹ ਸਾਰੀਆਂ ਚੀਜਾਂ ਕੋਰੋਨਾ ਪਾਜੀਟਿਵ ਮਰੀਜ ਦੀ ਇਮਿਊਨਿਟੀ ਵਧਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਆਉਣ ਵਾਲੇ ਲੱਛਣਾਂ ਦਾ ਇਲਾਜ ਕਰਨ ਵਿੱਚ ਮਦਦ ਕਰਨਗੀਆਂ। ਇਸਦੇ ਨਾਲ-ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੀ ਲਗਾਤਾਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰਨਗੀਆਂ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਬੀਈਈ ਪ੍ਰੀਤਇੰਦਰ ਸਿੰਘ, ਏਨਮ ਸੁਨੀਤਾ ਰਾਣੀ, ਐਲਚਵੀ ਹਰਦੀਪ ਕੌਰ, ਆਸ਼ਾ ਵਰਕਰਜ ਮੌਜ਼ੂਦ ਸਨ|