ਸੀ.ਐਚ.ਸੀ ਬੜਾ ਪਿੰਡ ਵੱਲੋਂ ਡ੍ਰਾਈ ਡੇ ਫ੍ਰਾਇਡੇ ਮਨਾਇਆ
ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕੰਮੂੳਨਿਟੀ ਹੈਲਥ ਸੈਟਰ ਬੜਾ ਪਿੰਡ ਵਲੋਂ ਮਲੇਰੀਆ ਅਤੇ ਡੇਗੂ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਡ੍ਰਾਈ ਡੇ ਫ੍ਰਾਇਡੇ ਮਨਾਇਆ। ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਦਿੰਨ ਸਿਹਤ ਵਿਭਾਗ ਵੱਲੋ ਕੂਲਰਾਂ, ਫਰਿਜਾ, ਗਮਲਿਆਂ ਆਦਿ ਨੁੰ ਸਾਫ ਕਰਕੇ ਸਕਾਉਣ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾਂਦੀ ਹੈ ਤਾ ਜੋ ਮੱਛਰਾਂ ਦੇ ਵਾਧੇ ਨੂੰ ਰੋਕਿਆ ਜਾ ਸਕੇ| ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਹੈਲਥ ਸੁਪਰਵਾਈਜਰ ਸਤਨਾਮ ਨੇ ਦਸਿਆ ਕਿ ਮੌਜੂਦਾ ਬਰਸਾਤ ਕਾਰਨ ਮਲੇਰੀਆ ਅਤੇ ਡੇਗੂ ਦੇ ਫੈਲਣ ਦੀ ਸੰਭਾਵਨਾ ਵੱਧ ਜਾਦੀ ਹੈ। ਉਨਾ ਦੱਸਿਆ ਕਿ ਇਕ ਵਿਸ਼ੇਸ਼ ਮੁਹਿਮ ਦੇ ਤਹਿਤ ਲੋਕਾ ਨੂੰ ਘਰਾਂ ਦੀ ਸਫਾਈ ਰੱਖਣ ਲਈ ਸਲਾਹ ਦਿਤੀ ਜਾ ਰਹੀ ਹੈਂ ਨਾਲ ਹੀ ਆਸ਼ਾ ਵਰਕਰਸ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਨਾ ਜਮਾ ਹੋਣ ਦੀ ਹਦਾਇਤ ਕਰ ਰਹੀਆ ਹਨ। ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਪਿੰਡਾ ਦੇ ਛੱਪਣਾ ਵਿੱਚ ਮੱਛਰਾ ਦੇ ਵਾਧੇ ਨੂੰ ਰੋਕਣ ਲਈ ਪੁਰਾਣੇ ਕਾਲੇ ਤੇਲ ਦੀ ਵਰਤੋ ਕੀਤੀ ਜਾ ਸਕਦੀ ਹੈ ਜੋ ਕਿ ਵਾਹਨਾਂ ਦੀ ਸਰਵਿਸ ਦੌਰਾਨ ਬਦਲਿਆ ਜਾਂਦਾ ਹੈ।