ਵਿਸ਼ਵ ਰੋਗੀ ਸੁਰੱਖਿਆ ਸਪਤਾਹ ਦੀ ਸ਼ੁਰੂਆਤ
ਸਿਵਲ ਸਰਜਨ ਜਲੰਧਰ ਡਾ ਰਮਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਰੋਗੀ ਸੁਰੱਖਿਆ ਸਪਤਾਹ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ 12 ਸਤੰਬਰ ਤੋ 17 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ । ਇਸ ਸਾਲ ਰੋਗੀ ਸੁਰੱਖਿਆ ਸਪਤਾਹ ਦਾ ਥੀਮ ਦਵਾਈਆਂ ਦੇ ਸੁਰੱਖਿਅਤ ਇਸਤਮਾਲ ਉਪਰ ਕੇਂਦਰਿਤ ਹੈ। ਉਨ੍ਹਾਂ ਕਿਹਾ ਕਿ ਮਰੀਜ ਦਾ ਸੁਰੱਖਿਅਤ ਇਲਾਜ ਅਤੇ ਸਰਕਾਰ ਵੱਲੋਂ ਸੁਰੱਖਿਆ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਅਹਿਮੀਅਤ ਰੱਖਦਾ ਹੈ। ਇਸ ਹਫਤੇ ਦੌਰਾਨ ਹਸਪਤਾਲ ਅੰਦਰ ਇਕੋ ਜਿਹੀਆਂ ਦਿੱਖਣ ਵਾਲੀਆ ਜਾ ਇਕੋ ਜਿਹੇ ਨਾਮਾ ਵਾਲੀਆ ਦਵਾਈਆਂ ਨੁੰ ਵੱਖਰੇ ਤੌਰ ਤੇ ਤਰਤੀਬ ਬਾਰ ਕਰਨਾ , ਐਂਟੀਬਾਇਓਟਿਕ ਦੇ ਬੇਲੋੜਾ ਇਸਤੇਮਾਲ ਤੇ ਰੋਕ, ਦਵਾਈਆਂ ਦਾ ਨਾਮ ਲਿਖਣ ਅਤੇ ਪੜਨ ਵਿੱਚ ਗਲਤੀ ਦੀ ਗੁਜਾਇਸ਼ ਘਟਾਉਣਾ, ਸਮਾ ਅਵੱਦੀ ਪੂਰੀ ਕਰ ਚੁੱਕਿਆ ਦਵਾਈਆਂ ਨੂੰ ਸਟਾਕ ਵਿੱਚੋ ਕੱਢਣਾ ਆਦਿ ਦੇ ਕੰਮਾ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ । ਉਨ੍ਹਾਂ ਸਮੂਹ ਸਟਾਫ ਨੂੰ ਮਰੀਜ਼ਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਤੇ ਉਨ੍ਹਾਂ ਨੂੰ ਦਵਾਈਆ ਦੇ ਸਹੀ ਇਸਤੇਮਾਲ ਦੀ ਜਾਣਕਾਰੀ ਦੇਣ ਲਈ ਵੀ ਕਿਹਾ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ ਮਮਤਾ ਗੌਤਮ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਬਲਜਿੰਦਰ ਸਿੰਘ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਵਰੁਣ, ਫਾਰਮੈਸੀ ਅਫਸਰ ਜਸਵੀਰ ਕੌਰ, ਫਾਰਮੈਸੀ ਅਫਸਰ ਊਸ਼ਾ, ਹੈਲਥ ਸੁਪਰਵਾਈਜਰ ਸਤਨਾਮ ਮੌਕੇ ਤੇ ਮੌਜੂਦ ਸਨ।