ਸੀ ਐਚ ਸੀ ਬੜਾ ਪਿੰਡ ਵਿਖੇ ਕਾਇਆ ਕਲਪ ਦੀ ਵਿਸ਼ੇਸ਼ ਟੀਮ ਵੱਲੋ ਨਰੀਖਣ
ਭਾਰਤ ਸਰਕਾਰ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਹਸਪਤਾਲਾਂ ਦਾ ਮਿਆਰੀ ਪੱਧਰ ਹਰ ਪੱਖੋਂ ਜਾਂਚਣ ਅਤੇ ਬਿਹਤਰ ਕਰਨ ਲਈ ਕਾਇਆ ਕਲਪ ਦੀ ਵਿਸ਼ੇਸ਼ ਟੀਮ ਵੱਲੋਂ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡੈਟਲ ਡਾ ਅੰਕਿਤ ਬਾਂਸਲ ਅਤੇ ਸਟਾਫ ਨਰਸ ਕੁਲਦੀਪ ਸੈਣੀ ਦੀ ਕਾਇਆ ਕਲਪ ਟੀਮ ਦਾ ਹਸਪਤਾਲ ਪਹੁੰਚਣ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਅਤੇ ਨੋਡਲ ਅਫਸਰ ਡਾ ਅਵੀਨਾਸ਼ ਮਗੌਤਰਾ ਵੱਲੋਂ ਸਵਾਗਤ ਕੀਤਾ ਗਿਆ।
ਕਾਇਆ ਕਲਪ ਦੀ ਵਿਸ਼ੇਸ਼ ਟੀਮ ਵੱਲੋਂ ਹਸਪਤਾਲ ਦੀ ਓਪੀਡੀ ਸੇਵਾਵਾਂ, ਐਮਰਜੈਂਸੀ ਵਿਭਾਗ, ਐਕਸਰੇ ਵਿਭਾਗ, ਲਾਬੋਰੋਟਰੀ, ਅਪ੍ਰੇਸ਼ਨ ਥੇਟਰ, ਫਾਰਮੈਸੀ, ਡੈਟਲ ਵਿਭਾਗ, ਆਰਬੀਐਸਕੇ, ਮਲੇਰੀਆ ਵਿਭਾਗ, ਹਰਬਲ ਗਾਰਡਨ ਅਤੇ ਹਸਪਤਾਲ ਵੱਲੋ ਸੋਲਿਡ ਵੇਸਟ ਤੋ ਖਾਦ ਬਣਾਉਣ ਲਈ ਬਣਾਈ ਕਪੋਸਟਪਿਟ ਆਦਿ ਦਾ ਨਿਰੀਖਣ ਕੀਤਾ। ਇਸ ਦੇ ਨਾਲ ਹੀ ਸਵਾਈ ਅਤੇ ਵੱਖ ਵੱਖ ਵਿਭਾਗਾਂ ਵੱਲੋ ਮੇਨਟੇਨ ਕੀਤੇ ਰਿਕਾਰਡ, ਪ੍ਰੋਟੋਕਾਲ ਦਾ ਨਿਰੀਖਣ ਕੀਤਾ। ਉਨ੍ਹਾਂ ਹਸਪਤਾਲ ਦੀ ਵਧਦੀਆਂ ਕਾਰਗੁਜ਼ਾਰੀ ਅਤੇ ਮਰੀਜ਼ਾਂ ਨੂੰ ਦਿੱਤੀਆ ਸਹੂਲਤਾਂ ਤੇ ਸੰਤੁਸ਼ਟੀ ਜ਼ਾਹਿਰ ਕੀਤੀ। ਇਸ ਮੌਕੇ ਤੇ ਮੈਡੀਕਲ ਅਫ਼ਸਰ ਡਾ ਮਮਤਾ ਗੌਤਮ, ਮੈਡੀਕਲ ਅਫ਼ਸਰ ਡਾ ਪ੍ਰਭਜੋਤ, ਮੈਡੀਕਲ ਅਫ਼ਸਰ ਡਾ ਗੌਰਵ, ਮੈਡੀਕਲ ਅਫ਼ਸਰ ਡਾ ਹਰਪ੍ਰੀਤ ਕੌਰ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਬਲਜਿੰਦਰ ਅਤੇ ਸਮੂਹ ਸਟਾਫ ਮੌਜੂਦ ਹਾਜਰ ਸੀ।
ਫੋਟੋ ਕੈਪਸ਼ਨ : ਮੈਡੀਕਲ ਅਫ਼ਸਰ ਡੈਟਲ ਡਾ ਅੰਕਿਤ ਬਾਂਸਲ, ਸਟਾਫ ਨਰਸ ਕੁਲਦੀਪ ਸੈਣੀ ਕਾਇਆ ਕਲਪ ਦੀ ਵਿਸ਼ੇਸ਼ ਟੀਮ ਦੇ ਨਾਂਲ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ, ਨੋਡਲ ਅਫਸਰ ਡਾ ਅਵੀਨਾਸ਼ ਮਗੌਤਰਾ ਅਤੇ ਸਮੂਚਾ ਸਟਾਫ।