ਅੱਜ ਬੜਾ ਪਿੰਡ ਵਿਖੇ ਕਰਫਿਊ ਦੌਰਾਨ ਘਰਾਂ ਵਿੱਚ ਬੰਦ ਨਗਰ ਨਿਵਾਸੀਆਂ ਲਈ ਮੁਫ਼ਤ ਦੁੱਧ ਦਾ ਪ੍ਰਬੰਧ ਕੀਤਾ ਗਿਆ। ਗੁਰਦੁਆਰਾ ਬਾਬਾ ਟਾਹਲੀ ਸਾਹਿਬ ਵੱਲੋਂ ਯੰਗ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਬੜਾ ਪਿੰਡ ਦੇ ਸਹਿਯੋਗ ਨਾਲ ਲੋੜਮੰਦਾਂ ਨੂੰ ਦੁੱਧ ਵੰਡਿਆ ਗਿਆ। ਪ੍ਰਬੰਧਕਾਂ ਅਨੁਸਾਰ ਦੋ ਸੌ ਲੀਟਰ ਦੁੱਧ ਵੰਡਿਆ ਗਿਆ। ਬੜਾ ਪਿੰਡ ਦੀ ਆਬਾਦੀ ਬਹੁਤ ਹੋਣ ਦੇ ਕਾਰਨ ਦੁੱਧ ਦੀ ਖਪਤ ਬਹੁਤ ਹੈ।