ਕਰੇੋਨਾ ਵਾਇਰਸ ਦੀ ਸੰਸਾਰ ਵਿਆਪਕ ਭਿਆਨਕ ਮਹਾਂਮਾਰੀ ਨੂੰ ਆਮ ਜਨਤਾ ਵਿੱਚ ਫੈਲਣ ਤੋਂ ਬਚਾਅ ਕਰਨ ਲਈ ਸਰਕਾਰੀ ਪ੍ਰਸਾਸ਼ਨ ਦੁਆਰਾ ਲਗਾਏ ਗਏ ਕਰਫਿਊ ਦੌਰਾਨ ਲੋਕਾਂ ਨੂੰ ਰੋਜ਼ੀ ਰੋਟੀ ਲਈ ਦੋ-ਚਾਰ ਹੋਣਾ ਹੈ ਰਿਹਾ ਹੈ। ਨਿੱਤ ਕਮਾਉਣ ਵਾਲੇ ਅਤੇ ਨਿੱਤ ਦੀ ਹੀ ਖਾਣ ਵਾਲੇ ਵਾਹਲੇ ਹੀ ਤੰਗ ਹਨ। ਸਾਡੇ ਪ੍ਰਵਾਸੀ ਵੀਰ ਆਪਣੀ ਕਮਾਈ ਵਿੱਚੋਂ ਕੁਝ ਕੱਢ ਕੇ ਲੋੜਮੰਦ ਲੋਕਾਂ ਦੀ ਮਦਦ ਕਰਦੇ ਆਏ ਹਨ। ਇਸ ਸੰਦਰਭ ਵਿੱਚ ਅੱਜ ਗ੍ਰਾਮ ਪੰਚਾਇਤ ਰੁੜਕਾ ਖੁਰਦ ਵੱਲੋਂ ਪ੍ਰਵਾਸੀ ਵੀਰਾਂ ਅਤੇ ਨੌਜ਼ਵਾਨਾਂ ਦੇ ਸਹਿਯੋਗ ਨਾਲ ਪਿੰਡ ਵਿੱਚ ਰਾਸ਼ਨ ਵੰਡਿਆ ਤਾਂ ਜੋ ਲੋੜਮੰਦਾਂ ਦੀ ਲੋੜ ਪੂਰੀ ਹੋ ਸਕੇ। ਪਿੰਡ ਦੇ ਸਰਪੰਚ ਤੀਰਥ ਰਾਮ (ਪਟਵਾਰੀ), ਕਬੱਡੀ ਪਰਮੋਟਰ ਨਰਿੰਦਰ ਸਿੰਘ ਬਿੱਲਾ, ਹਿੱਪੀ, ਸੋਨੀ ਸਹੋਤਾ, ਬਲਵੀਰ ਸਹੋਤਾ, ਰਸ਼ਪਾਲ ਸਹੋਤਾ, ਰਾਜੂ ਸਹੋਤਾ, ਬਲਵਿੰਦਰ ਸਹੋਤਾ ਅਤੇ ਸੱਤਾ ਸਹੋਤਾ ਨੇ ਰਾਸ਼ਨ ਨੂੰ ਜ਼ਰੂਰਤਮੰਦਾਂ ਵਿੱਚ ਤਕਸੀਮ ਕੀਤਾ।