ਜਲੰਧਰ ਜ਼ਿਲ੍ਹਾ ਕਰੋਨਾ ਵਾਇਰਸ ਤੋਂ ਪ੍ਰਭਾਵਿਤ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਜ਼ਿਲ੍ਹਾ ਪ੍ਰਸਾਸ਼ਨ ਲੋਕਾਂ ਦੀ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕਈ ਸਖ਼ਤ ਫੈਸਲੇ ਲੈਣ ਲਈ ਮਜ਼ਬੂਰ ਹੈ। ਰਕੋਨਾ ਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਧਣ ਕਰਕੇ ਲੋਕਾੰ ਨੂੰ ਦਿੱਤੀਆਂ ਜਾਣ ਵਾਲੀਆਂ ਰਆਇਤਾਂ ਸੰਕੋਚੀਆਂ ਜਾ ਰਹੀਆਂ ਹਨ। ਹੁਣ ਬੈਂਕਾਂ ਵਿੱਚ ਲੈਣ ਦੇਣ ਦਾ ਸਮਾਂ ਆਮ ਪਬਲਿਕ ਲਈ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਹੈ। ਪਰਚੂਨ ਮੈਡੀਕਲ ਸਟੋਰਾਂ ਦੇ ਖੁੱਲਣ ਦਾ ਸਮਾਂ ਦੁਪਿਹਰ 12 ਵਜੇ ਤੋਂ 4 ਵਜੇ ਤੱਕ ਕਰ ਦਿੱਤਾ ਗਿਆ ਹੈ। ਸਾਨੂੰ ਸਿਆਣੇ ਬਣ ਕੇ ਸਰਕਾਰ ਦੇ ਫੈਸਲੇ ਸਵੀਕਾਰਨੇ ਚਾਹੀਦੇ ਹਨ, ਜੋ ਸਾਡੀ ਭਲਾਈ ਲਈ ਲਏ ਜਾ ਰਹੇ ਹਨ। ਸਿਰ ਤੋਂ ਪਾਣੀ ਝੁੱਲ ਜਾਵੇ ਤਾਂ ਹੀ ਘਰੋਂ ਬਾਹਰ ਨਿੱਕਲਣਾ ਚਾਹੀਦਾ ਹੈ। ਹੁਕਮਾਂ ਵਿੱਚ ਸਾਫ ਲਿਖਿਆ ਹੈ ਕਿ ਪੈਦਲ ਜਾਣਾ ਹੈ, ਗੱਡੀਆਂ ਦਾ ਪ੍ਰਯੋਗ ਨਹੀਂ ਕਰਨਾ।
ਦੇਖਣ ਨੂੰ ਮਿਲਿਆ ਹੈ ਕਿ ਬੈਂਕਾ ਵਿੱਚ ਪੰਜ ਪੰਜ ਸੌ ਰੁਪਏ ਕਢਵਾਉਣ ਲਈ ਰਸ਼ ਪੈ ਰਿਹਾ ਹੈ। ਕਈ ਤਾਂ ਆਪਣੇ ਖਾਤੇ ਚੈਕ ਕਰਵਾਉਣ ਆਉਂਦੇ ਹਨ। ਬੈਂਕ ਮੁਲਾਜਮਾਂ ਨਾਲ ਤਲਖੀ ਵੀ ਹੋ ਰਹੀ ਹੈ। ਮੰਨ ਲਵੋ ਜੇ ਮੋਦੀ ਸਰਕਾਰ ਪੰਜ ਪੰਜ ਸੌ ਰੁਪਏ ਖਾਤਿਆਂ ਵਿੱਚ ਨਾ ਪਾਉਂਦੀ ਤਾਂ ਵੀ ਗੁਜਾਰਾ ਕਰਨਾ ਹੀ ਸੀ। ਸਾਡੇ ਪੈਸੇ ਸਾਡੇ ਖਾਤਿਆਂ ਵਿੱਚ ਹੀ ਪਏ ਰਹਿਣੇ ਹਨ, ਇਕ ਦਮ ਭੀੜ ਪਾਉਣ ਨਾਲੋਂ ਚੰਗਾ ਹੈ ਕਿ ਦੋ-ਚਾਰ ਦਿਨ ਰੁਕ ਕੇ ਜਾਂ ਦੇਖ ਕੇ ਕਿ ਬੈਂਕ ਵਿੱਚ ਕਿੰਨੀ ਕੁ ਭੀੜ ਹੈ। ਭੀੜ ਵਾਰੇ ਫੋਨ ਤੇ ਵੀ ਪੁੱਛਿਆ ਜਾ ਸਕਦਾ ਹੈ। ਬੈਂਕ ਅੱਗੇ ਲੰਮੀਆਂ ਲੰਮੀਆਂ ਕਤਾਰਾਂ ਲਗਾਉਣ ਨਾਲੋਂ ਤਾਂ ਚੰਗਾ ਹੀ ਹੈ ਕਿ ਜਦੋਂ ਘੱਟ ਭੀੜ ਹੋਵੇ ਤਾਂ ਹੀ ਬੈਂਕ ਆਇਆ ਜਾਵੇ।
ਸਟੇਟ ਬੈਂਕ ਆਫ ਇਂਡੀਆ ਫੋਨ ਨੰਬਰ 01826-266319
ਯੂਨੀਅਨ ਬੈਂਕ ਆਫ ਇਂਡੀਆ ਫੋਨ ਨੰਬਰ 01826-266142
ਕੇਨਰਾ ਬੈਂਕ ਫੋਨ ਨੰਬਰ 01826-266296
ਕੋ ਅਪ੍ਰੇਟਿਵ ਬੈਂਕ ਬੜਾਪਿੰਡ ਫੋਨ ਨੰਬਰ 01826-266358
ਫੋਨ ਨੰਬਰ ਨਹੀਂ ਮਿਲਦਾ ਜਾਂ ਬੈਂਕ ਵਾਲੇ ਚੁੱਕਦੇ ਨਹੀਂ, ਕਝ ਸਮਾਂ ਰੁਕ ਕੇ ਫਿਰ ਕਰ ਲਵੋ, ਚੁੱਕ ਲੈਣਗੇ। ਫਿਰ ਵੀ
ਜ਼ਿਲ੍ਹਾ ਪ੍ਰਸਾਸ਼ਨ ਦੇ ਹੁਕਮਾਂ ਅਨੁਸਾਰ ਜੇਕਰ ਕਿਤੇ ਬਾਹਰ ਜਾਣਾ ਵੀ ਪੈ ਜਾਵੇ ਤਾਂ ਪੈਦਲ ਜਾਇਆ ਜਾਵੇ, ਕਰਫਿਊ ਵਿੱਚ ਕਿਸੇ ਵੀ ਵਾਹਨ ਦਾ ਇਸਤੇਮਾਲ ਕਰਨਾ ਮਨ੍ਹਾਂ ਹੈ। ਲੱਗ ਹੀ ਨਹੀਂ ਰਿਹਾ ਕਿ ਕਰਫਿਊ ਲੱਗਾ ਹੈ, ਆਮ ਦਿਨਾਂ ਵਿੱਚ ਐਤਵਾਰ ਨੂੰ ਵੀ ਇੰਨੇ ਬੰਦੇ ਘੁੰਮਦੇ ਨਹੀਂ ਦੇਖੇ। ਕਰਿਆਨੇ ਦੀਆਂ ਕੁਝ ਦੁਕਾਨਾਂ ਭਾਵੇਂ ਕੁਝ ਛਟਰ ਚੁੱਕ ਕੇ ਖੁੱਲੀਆਂ ਤਾਂ ਹਨ, ਪਰ ਕਰਿਆਨੇ ਦੀਆਂ ਦੁਕਾਨਾਂ ਤੇ ਕੋਈ ਟਾਵਾਂ ਟਾਵਾਂ ਗਾਹਕ ਹੀ ਜਾਂਦਾ ਹੈ। ਜੇਕਰ ਕੋਈ ਦੁਕਾਨਦਾਰ ਬੈਠਾ ਮਿਲ ਜਾਵੇ, ਵਿਹਲਾ ਮਿਲੇਗਾ। ਗੱਡੀਆਂ, ਸਕੂਟਰ-ਮੋਟਰ ਸਾਈਕਲ ਚਲਦੇ ਆਮ ਦੇਖੇ ਜਾ ਸਕਦੇ ਹਨ। ਗੁੱਸਾ ਨਾ ਕਰਿਓ, ਆਪਣਾ ਹੀ ਭਲਾ ਹੈ ਕਿ ਬਚੇ ਰਹੀਏ। ਤਕਲੀਫ ਤਾਂ ਜ਼ਰੂਰ ਹੈ, ਦੁੱਖ ਝੱਲ ਹੋ ਜਾਣਗੇ, ਤਾਂ ਮਸਲੇ ਹੱਲ ਹੋ ਜਾਣਗੇ।
ਇਸ ਬਿਮਾਰੀ ਦਾ ਹੁਣ ਸਮਾਜ ਵਿੱਚ ਫੈਲਣ ਦਾ ਡਰ ਬਹੁਤ ਜ਼ਿਆਦਾ ਹੈ। ਕੀ ਪਤਾ ਭੀੜ ਵਿੱਚ ਕਿਸ ਮਾਈ ਜਾਂ ਭਾਈ ਨੂੰ ਕਰੋਨਾ ਦਾ ਸੰਕ੍ਰਮਣ ਹੋਇਆ ਹੋਵੇ। ਕਮ ਹੋ ਜਾਊ ਫਿਰ। ਕਰੋਨਾ ਦੀ ਚਪੇਟ ਵਿੱਚ ਆਇਆਂ ਦਾ ਤਾਂ ਅੰਤਿਮ ਸੰਸਕਾਰ ਵੀ ਚੱਜ ਨਾਲ ਨਹੀਂ ਹੁੰਦਾ। ਭੀੜ ਵਿੱਚ ਨਾਲ ਨਾਲ ਨਾਂ ਖੜੋ। ਆਪਣੇ ਲਈ, ਆਪਣੇ ਪਰਿਵਾਰ ਲਈ ਜੀਵੋ। ਜੀਉਣਾ ਬਹੁਤ ਜ਼ਰੂਰੀ ਹੈ। ਜ਼ਿਉਂਦੇ ਹਰੇ ਤਾਂ ਮਿਲਾਂਗੇ ਲੱਖ ਵਾਰੀ। ਬਿਮਾਰੀ ਦਾ ਅਸਰ ਹਟ ਜਾਵੇ, ਆਪਾਂ ਹੀ ਖੁੰਮਣਾ ਫਿਰਨਾ। ਰੱਬ ਸੁੱਖ ਰੱਖੇ, ਤੰਦਰੁਸਤੀਆਂ ਬਖ਼ਸ਼ੇ।