ਬੜਾ ਪਿੰਡ ਦੁੱਧ ਦੀ ਵੰਡ ਘੱਟ ਦਰ ‘ਤੇ
ਗੁਰਦੁਆਰਾ ਬਾਬਾ ਟਾਹਲੀ ਸਾਹਿਬ, ਯੰਗ ਸਪੋਰਟਸ ਕਲੱਬ ਅਤੇ ਸਮੂਹ ਗ੍ਰਾਮ ਪੰਚਾਇਤ ਬੜਾ ਪਿੰਡ ਪਿਛਲੇ ਇੱਕ ਹਫਤੇ ਤੋਂ ਵੱਧ ਸਮੇਂ ਤੋਂ ਪਿੰਡ ਵਿੱਚ ਲੋੜਮੰਦਾਂ ਨੂੰ ਦੁੱਧ ਅਤੇ ਰਾਸ਼ਨ ਮੁਹੱਈਆ ਕਰਵਾਉਂਦੇ ਆ ਰਹੇ ਹਨ। ਪਹਿਲਾਂ ਦੁੱਧ ਮੁਫਤ ਵੰਡਿਆ ਗਿਆ। ਮੁਫਤ ਵੰਡਣ ਵਿੱਚ ਇਹ ਸਮੱਸਿਆ ਸੀ ਕਿ ਜੋ ਲੋਕ ਦੁੱਧ-ਰਾਸ਼ਨ ਵਗੈਰਾ ਮੁਫਤ ਨਹੀਂ ਲੈਣਾ ਚਹੁੰਦੇ ਉਹ ਇਸ ਤੋਂ ਵਾਂਝੇ ਰਹਿ ਜਾਂਦੇ ਸਨ। ਇਸ ਲਈ ਸੇਵਾਦਾਰਾਂ ਨੇ ਦੁੱਧ ਨੂੰ ਮੁਫਤ ਨਹੀਂ ਸਗੋਂ ਸਸਤੇ ਭਾਅ ਤੇ ਵੇਚਣ ਦਾ ਫੈਸਲਾ ਕੀਤਾ। 3.0 ਫੈਟ ਵਾਲਾ ਦੁੱਧ 20 ਰੁਪਏ ਲੀਟਰ ਦੇ ਹੇ ਹਨ। ਰਮਨਦੀਪ ਸਿੰਘ ਦੇ ਕਹਿਣ ਮੁਤਾਬਿਕ ਰੋਜ਼ਾਨਾ 500 ਲੀਟਰ ਦੁੱਧ ਲੱਗ ਜਾਂਦਾ ਹੈ। ਇਹਨਾਂ ਸੇਵਾਦਾਰਾਂ ਦੀ ਬਦੌਲਤ ਬੜਾ ਪਿੰਡ ਦੇ ਵਸਨੀਕਾਂ ਨੂੰ ਰਾਸ਼ਨ ਜਾਂ ਦੁੱਧ ਆਦਿ ਦੀ ਤੰਗੀ ਨਹੀਂ ਦੇਖਣੀ ਪਈ। ਇਸ ਕਾਰਜ ਵਿੱਚ ਭਲਵਾਨ ਚੂਹੜ ਸਿੰਘ, ਸਰਪੰਚ ਸੰਦੀਪ ਸਿੰਘ, ਪੰਚ ਰਾਮ ਗੋਪਾਲ ਪ੍ਰਭਾਕਰ, ਪੰਚ ਰਜੀਵ ਕੁਮਾਰ, ਦਵਿੰਦਰ ਸੂਦ ਸਾਬਕਾ ਪੰਚ, ਰਮਨਦੀਪ ਸਿੰਘ ਰਿੰਮੀ ਪੱਤੀ ਲਮਖੀਰ, ਗੁਰਪਿੰਦਰ ਸਿੰਘ ਪੱਤੀ ਪਤੂਹੀ, ਗੁਲਜੀਤ ਸਿੰਘ ਪੱਤੀ ਮਾਣਾ, ਇਂਦਰਜੀਤ ਸਿੰਘ ਪੱਤੀ ਲਮਖੀਰ, ਹਰਵੀਰ ਸਿੰਘ ਪੱਤੀ ਮਾਣਾ, ਹਰਵਿੰਦਰ ਪਾਲ ਸਿੰਘ ਲੱਕੀ ਪੱਤੀ ਜੱਸਾ, ਰਜੇਸ਼ ਕੁਮਾਰ ਪੱਤੀ ਜੱਸਾ ਅਤੇ ਹੋਰ ਸੇਵਾਦਾਰਾਂ ਨੇ ਤਨ, ਮਨ ਅਤੇ ਧੰਨ ਨਾਲ ਬੜਾ ਪਿੰਡ ਨਿਵਾਸੀਆਂ ਦੀ ਸੇਵਾ ਕੀਤੀ।