ਸੀ ਐਚ ਸੀ ਬੜਾ ਪਿੰਡ ਵਿੱਖੇ ਵਿਸ਼ਵ ਤਪਦਿਕ ਦਿਵਸ ਮਨਾਇਆ
24 ਮਾਰਚ ( ) ਟੀ ਬੀ ਦੀ ਬਿਮਾਰੀ ਸਬੰਧੀ ਜਾਣਕਾਰੀ ਦੇਣ ਲਈ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਅੱਜ ਵਿਸ਼ਵ ਤਪਦਿਕ ਦਿਵਸ ਸੀਨੀਅਰ ਮੈਡੀਕਲ ਅਫ਼ਸਰ ਡਾ ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ । ਇਸ ਮੋਕੇ ਤੇ ਜਾਣਕਾਰੀ ਸਾਝੀ ਕਰਦੇ ਹੋਏ ਡਾ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਟੀ ਬੀ ਲਾ ਇਲਾਜ ਬਿਮਾਰੀ ਨਹੀ ਹੈ ਅਤੇ ਇਸ ਦਾ ਇਲਾਜ ਜਿਲੇ ਦੇ ਹਰ ਸਿਹਤ ਕੇਦਰ ਵਿੱਚ ਸਰਕਾਰ ਵੱਲੋ ਮੁੱਫਤ ਕੀਤਾ ਜਾਦਾ ਹੈ । ਮੈਡੀਕਲ ਅਫਸਰ ਡਾ ਰਾਹੁਲ ਨੇ ਦੱਸਿਆ ਕਿ ਤਪਦਿਕ ਦੇ ਖਾਤਮੇ ਲਈ ਸਰਕਾਰ ਵੱਲੋ 2025 ਤੱਕ ਦੇਸ਼ ਨੂੰ ਟੀ ਬੀ ਮੁੱਕਤ ਕਰਨ ਦਾ ਟੀਚਾ ਰੱਖਿਆ ਹੈ ਅਤੇ ਇਸ ਨੂੰ ਹਾਸਿਲ ਕਰਨ ਲਈ ਇਕ ਜਨ ਅੰਦੋਲਨ ਦੀ ਜਰੂਰਤ ਹੈ ਜਿਸ ਵਿੱਚ ਸਰਕਾਰ ਦੇ ਨਾਲ ਨਾਲ ਆਮ ਲੋਕਾਂ ਦਾ ਸਹਿਯੋਗ ਵੀ ਬਹੁਤ ਜਰੂਰੀ ਹੈ ।
ਹਰ ਇਕ ਟੀ ਬੀ ਮਰੀਜ ਨੂੰ ਜੋ ਸਰਕਾਰੀ ਸੰਸਥਾਂ ਤੇ ਰਜਿਸਟਿਰਡ ਹਨ ਅਤੇ ਉਹਨਾੰ ਨੂੰ ਸਰਕਾਰ ਵੱਲੋ ਇਲਾਜ ਦੋਰਾਨ 500 ਰੁਪਏ ਪੋਸਟਿਕ ਖੁਰਾਕ ਲਈ ਦਿੱਤੇ ਜਾਦੇ ਹਨ ਤਾੰ ਜੋ ਮਰੀਜ ਤੰਦਰੁਸਤ ਅਤੇ ਸਿਹਤ ਮੰਦ ਹੋ ਸਕੇ । ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਤਪਦਿਕ ਦੇ ਸਹੀ ਅਤੇ ਜਲਦੀ ਜਾਂਚ ਲਈ ਪੰਜਾਬ ਦੇ ,ਸਾਰੇ ਜਿਲਾਂ ਹਸਪਤਾਲਾ ਵਿੱਚ ਬਲੱਗਮ ਦੀ ਜਾਂਚ , ਛਾਤੀ ਦਾ ਐਕਸਰੇ , ਸੀ ਬੀ ਨੋਟ ਮਸ਼ੀਨ ਅਤੇ ਟਰੂਨੋਟ ਮਸ਼ੀਨਾ ਰਾਹੀ ਟੀ ਬੀ ਬਿਮਾਰੀ ਦੇ ਟੌਸਟ ਅਤੇ ਇਲਾਜ ਬਿਲਕੁਲ ਮੁੱਫਤ ਹਨ ।