ਕੁਝ ਰੁੱਖ ਮੈਨੂੰ, ਪੁੱਤ ਲਗਦੇ ਨੇ ਕੁਝ ਰੁੱਖ ਲੱਗਦੇ ਮਾਵਾਂ
ਕੁਝ ਰੁੱਖ ਨੂੰਹਾਂ ਧੀਆਂ ਲੱਗਦੇ ਕੁਝ ਰੁੱਖ ਵਾਂਗ ਭਰਾਵਾਂ
ਕੁਝ ਰੁੱਖ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ
ਕੁਝ ਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ
ਕੁਝ ਰੁੱਖ ਯਾਰਾਂ ਵਰਗੇ ਲੱਗਦੇ ਚੁੰਮਾਂ ਤੇ ਗਲ ਲਾਵਾਂ
ਇਕ ਮੇਰੀ ਮਹਿਬੂਬਾ ਵਾਕਣ ਮਿਠਾ ਅਤੇ ਦੁਖਾਵਾਂ …
ਜਿਵੇਂ ਕੇਸਾਂ ਨਾਲ ਮਨੁੱਖੀ ਸਰੀਰ, ਬੱਚਿਆਂ ਨਾਲ ਮਾਵਾਂ ਇਸੇ ਤਰ੍ਹਾਂ ਧਰਤੀ ਵੀ ਬਨਸਪਤੀ ਨਾਲ ਹੀ ਸਜਦੀ ਹੈ। ਕਈ ਰੂਹਾਂ ਨੂੰ ਇਹ ਸ਼ੌਂਕ ਕੁਦਰਤ ਵੱਲੋਂ ਮਿਲੀ ਦਾਤ ਹੀ ਹੁੰਦੇ ਹਨ।
ਅਜਿਹਾ ਹੀ ਉੱਦਮ ਬੜਾ ਪਿੰਡ ਦੀ ਜਗਰਾਤਾ ਕਮੇਟੀ ਨੇ ਸਰਕਾਰੀ ਹਸਪਤਾਲ ਵਿਖੇ ਕੀਤਾ ਹੈ। ਪਾਰਕ ਵਿੱਚ ਘਾਹ, ਵੱਖ ਵੱਖ ਤਰ੍ਹਾਂ ਦੇ ਸਜਾਵਟੀ ਪੌਦੇ ਅਤੇ ਫਲਦਾਰ ਪੌਦੇ ਲਗਾਏ ਗਏ ਹਨ। ਇੱਕ ਮਾਲੀ ਸਮੇਂ ਸਮੇਂ ਸਿਰ ਇਸ ਪਾਰਕ ਦੀ ਦੇਖਭਾਲ ਕਰਦਾ ਹੈ।
ਬੜਾ ਪਿੰਡ ਦੇ ਸਰਕਾਰੀ ਹਸਪਤਾਲ ਵਿੱਚ ਪਾਰਕ ਬਣਾਉਣ ਦਾ ਆਰੰਭ 2014 ਵਿੱਚ ਕੀਤਾ ਗਿਆ। ਇਸ ਕਾਰਜ ਲਈ ਮਾਲੀ ਮਦਦ ਕਰਨ ਵਾਲਿਆਂ ਵਿੱਚ ਸ੍ਰੀ ਗੁਰਨਾਮ ਸਿੰਘ ਯੂ.ਕੇ. ਉੱਚੀ ਹਵੇਲੀ ਵਾਲੇ ਪੱਤੀ ਲਮਖੀਰ, ਸ੍ਰੀ ਜੋਗਿੰਦਰ ਸਿੰਘ ਯੂ.ਕੇ. ਪੱਤੀ ਪਤੂਹੀ, ਸ੍ਰੀ ਬਲਵੀਰ ਸਿੰਘ ਸਹੋਤਾ ਯੂ.ਕੇ. ਪੱਤੀ ਪਤੂਹੀ, ਸ੍ਰੀ ਅਵਿਨਾਸ਼ ਸ਼ਰਮਾ ਇੰਡਸਟ੍ਰੀਲਿਸਟ, ਸ੍ਰੀ ਦੀਦਾਰ ਸਿੰਘ ਸਹੋਤਾ ਪੱਤੀ ਠਾਂਗਰ ਕੀ ਯੂ.ਐਸ.ਏ., ਸ੍ਰੀ ਅਜਮੇਰ ਸਿੰਘ ਸਹੋਤਾ ਯੂ.ਕੇ. ਪੱਤੀ ਲਮਖੀਰ, ਸ੍ਰੀ ਦਰਸ਼ਨ ਸਿੰਘ ਸਹੋਤਾ ਯੂ.ਐਸ.ਏ. ਪੱਤੀ ਮਾਣੇ ਕੀ, ਜ. ਚੂਹੜ ਸਿੰਘ ਭਲਵਾਨ ਪੱਤੀ ਪਤੂਹੀ, ਸ. ਰਘਵੀਰ ਸਿੰਘ ਸਹੋਤਾ ਕਨੇਡਾ ਪੱਤੀ ਪਤੂਹੀ, ਭਾਈ ਘਨੱਈਆ ਜੀ ਸਭਾ ਬੜਾ ਪਿੰਡ ਨੇ ਨਾਮ ਸ਼ਾਮਿਲ ਹਨ।
ਇਸ ਕਾਰਜ ਵਿੱਚ ਕਸ਼ਮੀਰ ਸਿੰਘ ਠੇਕੇਦਾਰ ਨੇ ਵਿਸ਼ੇਸ਼ ਮਦਦ ਕਰਕੇ ਯੋਗਦਾਨ ਪਾਇਆ। ਪਾਰਕ ਵਿੱਚ ਪਾਥ ਬਣਾਉਣ ਲਈ ਸਮਾਨ ਸਮੇਤ ਬਣਾ ਕੇ ਦਿੱਤੇ। ਉਨ੍ਹਾਂ ਨੇ ਉਸਾਰੀ ਦੇ ਕਾਰਜ ਵਿੱਚ ਮੇਹਨਤ ਦਾ ਮੁੱਲ ਨਹੀਂ ਲਿਆ।
ਇਸ ਕਾਰਜ ਲਈ ਵਿਸ਼ੇਸ਼ ਉਪਰਾਲਾ ਅਤੇ ਦੇਖ ਭਾਲ ਦਵਿੰਦਰ ਸੂਦ ਸਾਬਕਾ ਪੰਚ, ਸਵ. ਸੁਖਦੇਵ ਸਿੰਘ ਮੋਰ ਅਤੇ ਰਾਮ ਗੋਪਾਲ ਪ੍ਰਭਾਕਰ ਨੇ ਜਗਰਾਤਾ ਕਮੇਟੀ ਬੜਾ ਪਿੰਡ ਦੀ ਤਰਫੋਂ ਕੀਤੀ। ਹੁਣ ਵੀ ਇਸ ਪਾਰਕ ਦੀ ਦੇਖ ਭਾਲ ਦਵਿੰਦਰ ਸੂਦ, ਰਾਮ ਗੋਪਾਲ ਪ੍ਰਭਾਕਰ ਅਤੇ ਹਰਵਿੰਦਰਪਾਲ ਸਿੰਘ ਲੱਕੀ ਆਦਿ ਕਰਦੇ ਦੇਖੇ ਜਾ ਸਕਦੇ ਹਨ।