ਮਿਸ਼ਨ ਫਤਿਹ ਦੇ ਤਹਿਤ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਿੱਲੋ ਪਿੰਡ ਅੱਟਾ ਵਿਖੇ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਲਏ ਗਏ|ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾਂ ਨੇ ਦੱਸਿਆ ਕਿ ਪੂਲ ਸੈਪਲਿਗ ਦੇ ਤਹਿਤ ਆਗਨਵਾੜੀ ਵਰਕਰਸ, ਗਰਬਵਤੀ ਔਰਤਾਂ , ਮਾਈਗਰੇਟਰੀ ਲੇਬਰ ਦੇ ਕੁਲ 27 ਸੈਪਲ ਲਏ ਗਏ ਅਤੇ ਇਨਾ ਸੈਪਲਾ ਨੂੰ ਕੋਵਿਡ 19 ਦੇ ਟੈਸਟ ਲਈ ਫਰੀਦਕੋਟ ਮੇਡਿਕਲ ਕਾਲਜ ਵਿਖੇ ਭੇਜਿਆ ਜਾਵੇਗਾ| ਉਨਾ ਦਸਿਆ ਕੀ ਇਸ ਤੋਂ ਪਹਿਲਾ ਪਿੰਡ ਦੋਸਾਂਝ ਕਲਾਂ, ਮਨਸੂਰਪੁਰ, ਬੜਾ ਪਿੰਡ ਵਿੱਚ ਵੀ ਕੋਵਿਡ 19 ਦੇ ਟੈਸਟ ਲਈ ਸਵੈਬ ਸੈਪਲ ਲਏ ਗਏ ਸਨ| ਡਾ ਅਵਿਨਾਸ਼ ਮੰਗੋਤਰਾ , ਡੈਂਟਲ ਮੈਡੀਕਲ ਅਫਸਰ, ਲੈਬ ਟੈਕਨੀਸ਼ਨ ਰਮਨ ਕੁਮਾਰ ਅਤੇ ਉਨਾ ਦੇ ਟੀਮ ਵਲੋਂ ਸੈਪਲ ਪਰਸਨਲ ਪਰੋਟੇਕਤਟਵ ਕਿਟਸ ਪਾਕੇ ਕਲੈਕਟ ਕੀਤੇ| ਇਸ ਮੌਕੇ ਤੇ ਹੈਲਥ ਸੁਪਰਵਾਈਜ਼ਰਜ ਕੁਲਦੀਪ ਵਰਮਾ, ਹੈਲਥ ਸੁਪਰਵਾਈਜ਼ਰਜ ਸਤਨਾਮ, ਏਨਮ ਸ਼ਕੁਂਤਲਾ ਦੇਵੀ, ਵੀਰਪਾਲ ਕੌਰ, ਆਸ਼ਾ ਵਰਕਰਸ ਮੌਕੇ ਤੇ ਮੌਜੂਦ ਸਨ| ਸਰਪੰਚ ਮੋਹਨ ਲਾਲ ਵਲੋਂ ਇਸ ਕੈਂਪ ਵਿੱਚ ਵਿਸ਼ੇਸ਼ ਸਹਯੋਗ ਦਿਤਾ ਗਿਆ|