ਵਿਸ਼ਵ ਰੇਨਫੋਰਿਸਟ ਦਿਵਸ ਮਨਾਇਆ
(22-6-22) ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਜੰਗਲਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਿਸ਼ਵ ਰੇਨਫੋਰਿਸਟ ਦਿਵਸ ਸਿਵਲ ਸਰਜਨ ਜਲੰਧਰ ਡਾ ਰਜੀਵ ਸ਼ਰਮਾ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਰੁਪਿੰਦਰਜੀਤ ਕੌਰ ਅਤੇ ਸਟਾਫ ਵੱਲੋ ਪੌਦੇ ਲਗਾਏ ਗਏ। ਉਨਾ ਕਿਹਾ ਕਿ ਸਾਫ ਵਾਤਾਵਰਨ ਤੋ ਬਿਨਾਂ ਚੰਗੀ ਸਿਹਤ ਸੰਭਵ ਨਹੀ ਅਤੇ ਸਾਨੂੰ ਸੱਭ ਨੂੰ ਵਾਤਾਵਰਣ ਸੰਭਾਲ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ । ਇਸ ਮੌਕੇ ਤੇ ਮੈਡੀਕਲ ਅਫ਼ਸਰ ਡੈਟਲ ਡਾ ਅਵਿਨਾਸ਼ ਮੰਗੌਤਰਾ, ਮੈਡੀਕਲ ਅਫ਼ਸਰ ਡਾ ਗੌਰਵ, ਮੈਡੀਕਲ ਅਫ਼ਸਰ ਡਾ ਮਮਤਾ ਗੌਤਮ, ਆਯੁਰਵੈਦਿਕ ਮੈਡੀਕਲ ਅਫ਼ਸਰ ਡਾ ਸੋਨੀਆ ਤੇ ਸਮੂਹ ਸਟਾਫ ਹਾਜ਼ਰ ਸੀ।
ਫੋਟੋ ਕੈਂਪਸ਼ਨ: ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਤੇ ਸਟਾਫ ਵਿਸ਼ਵ ਰੇਨਫੋਰਿਸਟ ਦਿਵਸ ਮਨਾੳਦੇ ਹੋਏ।