ਸੀ.ਐਚ.ਸੀ ਬੜਾ ਪਿੰਡ ਵੱਲੋ ਵਿਸ਼ਵ ਨੋ ਤੰਬਾਕੂ ਦਿਵਸ ਮਨਾਇਆ
ਤੰਬਾਕੂ ਸੇਵਣ ਦੇ ਨੁਕਸਾਨ ਸਬੰਧੀ ਜਾਣਕਾਰੀ ਦੇਣ ਲਈ ਅੱਜ ਕਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਵਿਸ਼ਵ ਨੋ ਤੰਬਾਕੂ ਦਿਵਸ ਸਿਵਲ ਸਰਜਨ ਡਾ ਰਣਜੀਤ ਸਿੰਘ ਘੌਤੜਾ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਹਾਈ ਸਕੂਲ ਪੱਦੀ ਜਗੀਰ ਵਿੱਖੇ ਮਨਾਇਆ ਗਿਆ। ਇਸ ਦੇ ਨਾਲ ਹੀ ਸੀ.ਐਚ.ਸੀ ਬੜਾ ਪਿੰਡ ਅਧੀਨ ਹੈਲਥ ਵੈਲਨਸ ਸੈਂਟਰਾ ਵਿੱਚ ਵੀ ਤੰਬਾਕੂ ਸਬੰਧੀ ਜਾਗਰੂਕਤਾ ਪੈਦਾ ਕੀਤੀ ਗਈ।
ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਸਾਲ ਦਾ ਥੀਮ “ਤੰਬਾਕੂ ਸਾਨੂੰ ਤੇ ਸਾਡੀ ਧਰਤੀ ਨੂੰ ਖਤਮ ਕਰ ਰਿਹਾ ਹੈ । ਉਨ੍ਹਾਂ ਦੱਸਿਆ ਕਿ ਵਿਸ਼ਵ ਵਿੱਚ ਹਰ ਸਾਲ 70 ਲੱਖ ਦੇ ਕਰੀਬ ਮੌਤਾ ਤੰਬਾਕੂ ਦੇ ਦੁਸ਼ਪ੍ਰਭਾਵਾ ਕਾਰਨ ਹੁਦੀਆ ਹਨ। ਇਸ ਵਿੱਚ 6 ਲੱਖ ਦੇ ਕਰੀਬ ਉਹ ਲੋਕ ਹਨ ਜੋ ਕਿ ਤੰਬਾਕੂ ਦ ਪ੍ਰਯੋਗ ਨਹੀ ਕਰਦੇ ਪਰ ਇਸਦਾ ਪ੍ਰਯੋਗ ਕਰਨ ਵਾਲਿਆਂ ਦੇ ਧੂਏ ਦੇ ਪ੍ਰਭਾਵ ਵਿੱਚ ਆਉਣ ਕਾਰਨ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਦੇ ਹਨ।
ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ ਨੇ ਕਿਹਾ ਕਿ ਇਕ ਰਿਸਰਚ ਤੋ ਪਤਾ ਲੱਗਿਆ ਹੈ ਕਿ ਨੋਜਵਾਨ ਪੀੜੀ ਸਭ ਤੋ ਜਿਆਦਾ ਤੰਬਾਕੂ ਨੋਸ਼ੀ ਦਾ ਸ਼ਿਕਾਰ ਹੋ ਰਹੀ ਹੈ। ਨਵੇਂ ਤੰਬਾਕੂ ਸੇਵਨ ਕਰਨ ਵਾਲਿਆਂ ਵਿਚ 89 ਫੀਸਦੀ 25 ਸਾਲ ਤੱਕ ਦੇ ਨੌਜਵਾਨ ਹੁੰਦੇ ਹਨ। ਇਸ ਲਈ ਜ਼ਰੂਰੀ ਹੈ ਨੋਜਵਾਨਾਂ ਨੂੰ ਤੰਬਾਕੂ ਨੋਸ਼ੀ ਤੋ ਬਚਾਇਆ ਜਾਵੇ। ਇਕ ਸਰਵੇ ਮੁਤਾਬਕ ਭਾਰਤ ਸੱਭ ਤੋ ਜਿਆਦਾ ਤੰਬਾਕੂ ਵਰਤਣ ਵਾਲੇ ਦੇਸ਼ਾਂ ਵਿੱਚੋਂ ਦੂਸਰੇ ਨੰਬਰ ਤੇ ਹੈ।
ਬਲਾਕ ਐਜੂਕੇਟਰ ਪ੍ਰੀਤਇਦਰ ਸਿੰਘ ਨੇ ਕਿਹਾ ਕਿ ਤੰਬਾਕੂ ਨਾਲ ਸਿਰਫ ਦਿਲ ਦੇ ਰੋਗ ਜਾ ਫੇਫੜਿਆਂ ਦੇ ਕੈਂਸਰ ਹੀ ਨਹੀਂ ਬਲਕੀ ਸਾਰੇ ਸ਼ਰੀਰ ਵਿੱਚ ਖੂਨ, ਲੀਵਰ, ਮੂੰਹ, ਗਲੇ ਆਦਿ ਕਈ ਅੰਗ ਕੈਂਸਰ ਨਾਲ ਪ੍ਰਭਾਵਿਤ ਹੋ ਜਾਂਦੇ ਹਨ। ਬਲੱਡ ਪ੍ਰੈਸ਼ਰ ਵੱਧਣ ਦਾ ਵੀ ਇਕ ਬਹੁਤ ਵੱਡਾ ਕਾਰਣ ਤੰਬਾਕੂ ਨੋਸ਼ੀ ਹੀ ਹੈ। ਹੈਲਥ ਸੁਪਰਵਾਈਜ਼ਰ ਸਤਨਾਮ ਨੇ ਕਿਹਾ ਕਿ ਸਰਕਾਰ ਵੱਲੋਂ ਜਨਤੱਕ ਥਾਵਾਂ ਤੇ ਤਬਾਕੂੰਨੋਸ਼ੀ ਦੀ ਪੂਰਨ ਪਾਬੰਦੀ ਹੈ ਤੇ ਵਿਭਾਗ ਵੱਲੋਂ ਉਲੰਘਣਾ ਕਰਨ ਵਾਲਿਆਂ ਤੇ ਜੁਰਮਾਨਾ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਆਯੁਰਵੈਦਿਕ ਮੈਡੀਕਲ ਅਫਸਰ ਡਾ ਸੋਨੀਆ, ਪ੍ਰਿੰਸੀਪਲ ਬੋਧ ਰਾਜ, ਲੈਕਚਰਾਰ ਸੁਖਵਿੰਦਰ ਸਿੰਘ ਖਾਲਸਾ ਤੇ ਸਮੂਹ ਸਟਾਫ ਮੌਜੂਦ ਸੀ।