ਸੀ.ਐਚ.ਸੀ. ਬੜਾ ਪਿੰਡ ਵਲੋ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ
ਵਿਸ਼ਵ ਦ੍ਰਿਸ਼ਟੀ ਦਿਵਸ ਦੇ ਮੌਕੇ ਤੇ ਅੱਜ ਕੰਮਿਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋ ਜਾਗਰੂਕਤਾ ਅਭਿਆਨ ਦੀ ਸ਼ੁਰੁਆਤ ਸੀਨੀਅਰ ਮੈਡੀਕਲ ਅਫਸਰ ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਤੇ ਡਾ ਜਤਿੰਦਰ ਸਿੰਘ ਨੇ ਅੱਖਾਂ ਦੀਆਂ ਬੀਮਾਰੀਆਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਨੇਤਰ ਦਾਨ ਕਰਨ ਲਈ ਪ੍ਰੇਰਤ ਕੀਤਾ। ਉਨ੍ਹਾਂ ਦੱਸਿਆ ਕਿ ਵਿਸ਼ਵ ਵਿੱਚ ਤਕਰੀਬਨ 3 ਕਰੋੜ ਲੋਕ ਅੰਨ੍ਹੇਪਣ ਦੇ ਸ਼ਿਕਾਰ ਹਨ ਅਤੇ ਤਕਰੀਬਨ 22 ਕਰੋੜ ਦੇ ਕਰੀਬ ਲੋਕ ਅੱਖਾਂ ਦੀ ਕਿਸੇ ਨਾ ਕਿਸੇ ਦ੍ਰਸ਼ਿਟੀ ਦੀ ਬਮਿਾਰੀ ਤੋਂ ਪੀੜਤ ਹਨ। ਡਾ. ਜਤਿੰਦਰ ਸਿੰਘ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਜਿਲ੍ਹਾ ਅਤੇ ਤਹਸਿੀਲ ਪੱਧਰ ਤੇ ਅੱਖਾਂ ਦਾ ਮੁਫਤ ਇਲਾਜ ਉਪਲੱਬਧ ਹੈ। ਰਾਸ਼ਟਰੀ ਬਾਲ ਸੁਰੱਖਆਿ ਕਾਰਿਆਕ੍ਰਮ ਦੇ ਤਹਿਤ ਵਿਦਿਆਰਥੀਆਂ ਨੂੰ ਚੈਕਅਪ ਦੇ ਨਾਲ ਮੁਫਤ ਚਸ਼ਮੇ ਦਿੱਤੇ ਜਾਂਦੇ ਹਨ। ਚਿੱਟੇ ਮੋਤੀਏ ਦਾ ਇਲਾਜ ਸਿਹਤ ਵਿਭਾਗ ਵਲੋਂ ਸਮੇਂ-ਸਮੇ ਮੁਫਤ ਕੈਂਪਾਂ ਰਾਹੀਂ ਕੀਤਾ ਜਾਂਦਾ ਹੈ। ਇਨ੍ਹਾਂ ਦਾ ਵੱਧ ਤੋ ਵੱਧ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਤੇ ਮੈਡੀਕਲ ਅਫਸਰ ਡਾ ਪ੍ਰਭਜੋਤ, ਡਾ ਗੌਰਵ, ਡਾ ਹਰਪ੍ਰੀਤ ਕੌਰ, ਬਲਾਕ ਐਕਸਟੇਸ਼ਨ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਈਜ਼ਰ ਸਤਨਾਮ ਤੇ ਗੋਰਵ ਮੌਕੇ ਤੇ ਮੌਜੂਦ ਸਨ।