ਤੰਬਾਕੂ ਦੇ ਦੁਸ਼ ਪਰਭਾਵਾ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ |
ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੇਡਿਕਲ ਅਫਸਰ ਡਾ ਜੋਤੀ ਫੋਕੇਲਾ ਨੇ ਦਸਿਆ ਕਿ ਭਾਰਤ ਦੁਨੀਆ ਦਾ ਦੂਜੇ ਨੰਬਰ ਤੇ ਸੱਬਤੋ ਵੱਡਾ ਤੰਬਾਕੂ ਦਾ ਉਪਭੌਗਤਾ ਹੈ ਅਤੇ ਹਰ ਸਾਲ ਇਸਦੇ ਇਸਤਮਾਲ ਨਾਲ ਤਕਰੀਬਨ 10 ਲੱਖ ਲੋਕਾਂ ਦੀ ਮੌਤ ਹੁੰਦੀ ਹੈਂ| ਭਾਰਤ ਵਿੱਚ 27 ਕਰੋੜ ਲੋਕ ਵਖੋ ਵੱਖਰੇ ਤੰਬਾਕੂ ਦੇ ਪਦਾਰਥਾਂ ਦਾ ਉਪਯੋਗ ਕਰਦੇ ਹਨ ਅਤੇ ਆਦਮੀਆਂ ਵਿੱਚ 45 ਵਿਸਦੀ ਕੈਂਸਰ ਕੇਵਲ ਤੰਬਾਕੂ ਕਾਰਨ ਹੁੰਦੇ ਹਨ।
ਡਾ ਜੋਤੀ ਫੋਕੇਲਾ ਨੇ ਦਸਿਆ ਕਿ ਤੰਬਾਕੂ 80 ਵਿਸਦੀ ਮੁੱਹ ਦੇ ਕੈਂਸਰ ਦਾ ਕਾਰਣ ਬਣਦਾ ਹੈਂ ਜੋਕਿ ਅਕਸਰ ਜਨਲੇਵਾ ਸਿੱਧ ਹੁੰਦਾ ਹੈ| ਪੰਜਾਬ ਸਰਕਾਰ ਵਲੋਂ ਅਡਵਾਜਰੀ ਜਾਰੀ ਕਰਕੇ ਸਿਗਰਟ ਅਤੇ ਦੂਜੇ ਤੰਬਾਕੂ ਦੇ ਪਦਾਰਥ ਨਾ ਉਪਯੋਗ ਕਰਨ ਦਾ ਸਲਾਹ ਦਿਤੀ ਗਈ ਹੈ ਕਊਕੇ ਇਸਦੇ ਨਾਲ ਫੇਫੜੇ ਕਮਜੋਰ ਹੁੰਦੇ ਹਨ ਅਤੇ ਕੋਵਿਡ 19 ਦਾ ਪਰਭਾਵ ਗੰਬੀਰ ਹੋ ਸਕਦਾ ਹੈਂ।
ਇਸ ਮੌਕੇ ਤੇ ਡੈਂਟਲ ਮੇਡਿਕਲ ਅਫਸਰ ਡਾ ਅਵਿਨਾਸ਼ ਮੰਗੋਤਰਾ, ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਏਨਮ ਸ਼ਿਵਾਨੀ ਦੇਵੀ, ਏਨਮ ਸੁਨੀਤਾ, ਏਨਮ ਮਨਪ੍ਰੀਤ ਕੌਰ ਮੌਜੂਦ ਸਨ|