ਅੱਜ ਕਮਿਊਨਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਪ੍ਰਧਾਨ ਮੰਤਰੀ ਮੈਤ੍ਰਿਤਵ ਸੁਰੱਖਿਅਤ ਅਭਿਆਨ ਦੇ ਤਹਿਤ ਗਰਬਵਤੀ ਔਰਤਾਂ ਦੇ ਚੈੱਕ ਅਪ ਕੈਪ ਦਾ ਆਯੋਜਨ ਸਿਵਲ ਸਰਜਨ ਡਾ ਰਮਨ ਸ਼ਰਮਾ ਦੀ ਅਗਵਾਹੀ ਹੇਠ ਕੀਤਾ ਗਿਆI
ਸੀਨੀਅਰ ਮੈਡੀਕਲ ਅਫਸਰ ਡਾ ਰੁਪਿੰਦਰਜੀਤ ਕੌਰ ਨੇ ਦੱਸਿਆ ਇਸ ਕੈਂਪ ਦਾ ਮਕਸਦ ਗਰਬਵਤੀ ਔਰਤਾਂ ਦਾ ਮਾਹਿਰ ਡਾਕਟਰ ਦਵਾਰਾ ਚੈਕਅਪ ਅਤੇ ਹਾਈ ਰਿਸਕ ਗਰਬਵਤੀ ਔਰਤਾਂ ਦੀ ਪਹਿਚਾਣ ਕਰਕੇ ਉਹਨਾ ਦੀ ਮੌਤ ਦਰ ਘਟਾਉਣਾ ਹੈ | ਮੈਡੀਕਲ ਅਫਸਰ ਡਾ ਮਮਤਾ ਗੌਤਮ ਨੇ ਕਿਹਾ ਕਿ ਇਸ ਕੈਂਪ ਵਿਚ ਸਾਰੇ ਜਰੂਰੀ ਟੈਸਟ ਮੁਫ਼ਤ ਕੀਤੇ ਜਾਂਦੇ ਹਨ |ਉਨ੍ਹਾਂ ਗਰਬਵਤੀ ਔਰਤਾਂ ਨੂੰ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਕਿਹਾ । ਇਸ ਮੌਕੇ ਤੇ ਏਨਮ ਸੁਨੀਤਾ ਤੇ ਏਨਮ ਮਨਪ੍ਰੀਤ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਫੋਟੋ.. ਮੈਡੀਕਲ ਅਫਸਰ ਡਾ ਮਮਤਾ ਗੌਤਮ ਤੇ ਸਟਾਫ ਔਰਤਾਂ ਦਾ ਚੈਕਅੱਪ ਕਰਦੇ ਹੋਏ।