ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਪੰਜਾਬ ਤੰਬਾਕੂ ਰਹਿਤ ਦਿਵਸ ਮਨਾਇਆ
ਤੰਬਾਕੂ ਦੇ ਦੁਸ਼ ਪ੍ਰਭਾਵਾ ਸੰਬੰਦੀ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮਊਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋਂ ਪੰਜਾਬ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ | ਇਸ ਅਭਿਆਨ ਤਹਿਤ ਪਿੰਡਾ ਨੂੰ ਤੰਬਾਕੂ ਰਹਿਤ ਬਣਾਉਣ ਲਈ ਜਾਗਰੂਕਤਾ ਪੈਦਾ ਕੀਤੀ ਜਾਏਗੀ। ਇਸ ਸੰਬੰਦੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਨੇ ਦਸਿਆ ਕਿ ਭਾਰਤ ਦੁਨੀਆ ਦਾ ਦੂਜੇ ਨੰਬਰ ਤੇ ਸੱਬ ਤੋ ਵੱਡਾ ਤੰਬਾਕੂ ਦਾ ਉਪਭੋਗਤਾ ਹੈ ਅਤੇ ਹਰ ਸਾਲ ਇਸਦੇ ਇਸਤੇਮਾਲ ਨਾਲ ਤਕਰੀਬਨ 12 ਲੱਖ ਲੋਕਾਂ ਦੀ ਮੌਤ ਹੁੰਦੀ ਹੈਂ| ਭਾਰਤ ਵਿੱਚ 27 ਕਰੋੜ ਲੋਕ ਵਖੋ ਵੱਖਰੇ ਤੰਬਾਕੂ ਦੇ ਪਦਾਰਥਾਂ ਦਾ ਉਪਯੋਗ ਕਰਦੇ ਹਨ। ਡਾ ਜਤਿੰਦਰ ਸਿੰਘ ਨੇ ਦਸਿਆ ਕਿ ਤੰਬਾਕੂ 80 ਵਿਸਦੀ ਮੁੱਹ ਦੇ ਕੈਂਸਰ ਦਾ ਕਾਰਣ ਬਣਦਾ ਹੈਂ ਜੋਕਿ ਅਕਸਰ ਜਾਨਲੇਵਾ ਸਿੱਧ ਹੁੰਦਾ ਹੈ| ਪੰਜਾਬ ਸਰਕਾਰ ਵਲੋਂ ਅਡਵਾਜਰੀ ਜਾਰੀ ਕਰਕੇ ਸਿਗਰਟ ਅਤੇ ਦੂਜੇ ਤੰਬਾਕੂ ਦੇ ਪਦਾਰਥ ਨਾ ਉਪਯੋਗ ਕਰਨ ਦੀ ਸਲਾਹ ਦਿਤੀ ਗਈ ਹੈ ਕਿਊਕੇ ਇਸਦੇ ਨਾਲ ਫੇਫੜੇ ਕਮਜੋਰ ਹੁੰਦੇ ਹਨ ਅਤੇ ਕੋਵਿਡ 19 ਦਾ ਪ੍ਰਭਾਵ ਗੰਬੀਰ ਹੋ ਸਕਦਾ ਹੈਂ। ਇਸ ਮੌਕੇ ਤੇ ਬਲਾਕ ਐਜੂਕੇਟਰ ਪ੍ਰੀਤਇੰਦਰ, ਹੈਲਥ ਸੁਪਰਵਾਇਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਇਜ਼ਰ ਸਤਨਾਮ, ਏਨਮ ਸੁਨੀਤਾ, ਸੀ ਐਚ ੳ ਨਵਜੋਤ, ਸੀ ਐਚ ੳ ਕਿਰਨਦੀਪ ਕੌਰ ਮੌਕੇ ਤੇ ਮੌਜੂਦ ਸਨ|