ਢਾਬ ਵਾਲਾ ਚੌਂਕ ਪੱਤੀ ਪਤੂਹੀ , ਬੜਾ ਪਿੰਡ ਵਿੱਚ ਢਾਬ ਦੇ ਪੱਛਮੀ-ਦੱਖਣੀ ਕੋਨੇ ਤੇ ਸਥਿੱਤ ਹੈ। ਇਸ ਚੌਂਕ ਵਿੱਚ ਇਸ ਇਲਾਕੇ ਦੇ ਬਜ਼ੁਰਗ ਵਿਹਲੇ ਸਮੇਂ ਸੱਥ ਲਗਾ ਕੇ ਬੈਠਦੇ ਹਨ। ਚੌਂਕ ਵਿੱਚ ਟਾਹਲੀ ਦੇ ਦਰਖ਼ਤ ਲੱਗੇ ਹੋਏ ਹਨ। ਚੌਂਤਾ ਬਣਿਆ ਹੋਇਆ ਹੈ।

ਅਰਵਿੰਦਰ ਸਿੰਘ ਬਿੱਟੂ ਦੇ ਅਨੁਸਾਰ ਜਦੋਂ ਉਹ ਬਚਪਨ ਵਿੱਚ ਸਨ ਤਾਂ ਪਾਸੇ ਦੇ ਬਜ਼ੁਰਗ ਬਾਂਕਾ ਸਿੰਘ ਦੇ ਘਰ ਕੋਲ ਲੱਕੜ ਦਾ ਤਖ਼ਤ ਸੀ, ਜਿਸ ਤੇ ਬੰਦੇ ਵਿਹਲੇ ਸਮੇਂ ਗੱਲਾਂ ਬਾਤਾ ਕਰਦੇ ਸਨ। ਜਗ੍ਹਾ ਤੰਗ ਹੋਣ ਕਾਰਨ ਤਖ਼ਤ ਚੁੱਕ ਕੇ ਬਾਹਰ ਮੌਜ਼ੂਦਾ ਚੌਂਕ ਵਿੱਚ ਲੈ ਆਂਦਾ। ਲੱਕੜ ਦਾ ਤਖ਼ਤ ਖਰਾਬ ਹੋਣ ਤੇ ਲੋਹੇ ਦਾ ਬਣਾ ਲਿਆ, ਜੋ ਚੌਂਕ ਵਿੱਚ ਮੌਜ਼ੂਦ ਹੈ।
ਮੌਜ਼ੂਦਾ ਚੌਂਕ ਵਿੱਚ ਪਹਿਲਾਂ ਐਲ ਟਾਇਪ ਸੀਮੈਂਟ ਦੀ ਬੈਂਚ ਬਣਿਆ ਹੋਇਆ ਸੀ। ਚੌਂਕ ਵਿੱਚ ਭਰਤੀ ਪਾਉਣ ਕਾਰਨ ਉਹ ਬੈਂਚ ਅੱਜ ਵੀ ਛੇ-ਸੱਤ ਫੁੱਟ ਹੇਠਾਂ ਦੱਬਿਆ ਹੋਇਆ ਹੈ।
ਇਸ ਚੌਂਕ ਵਿੱਚ ਨਗਰ ਕੀਰਤਨ ਦਾ ਪੜਾਅ ਲਗਾਇਆ ਜਾਂਦਾ ਹੈ, ਅਤੇ ਮਹੱਲੇ ਦੇ ਨੌਜਵਾਨ ਨਗਰ ਕੀਰਤਨ ਵਿੱਚ ਆਈ ਸੰਗਤ ਦੀ ਤਨ ਦਿਹੀ ਨਾਲ ਸੇਵਾ ਕਰਦੇ ਹਨ।