
ਚਾਹੇ ਅਸੀਂ ਕਿਤੇ ਵੀ ਰਹੀਏ, ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਆਪਣੀ ਜਨਮ ਭੌਂ ਨਾਲ ਜੁੜੇ ਰਹਿਣਾ ਚਹੁੰਦੇ ਹਾਂ। ਪ੍ਰਦੇਸ਼ਾਂ ਵਿੱਚ ਰਹਿੰਦੇ ਬੜਾ ਪਿੰਡ ਵਾਸੀ ਅਜਿਹਾ ਅਕਸਰ ਕਰਦੇ ਹੀ ਰਹਿੰਦੇ ਹਨ।
ਇਸੇ ਰਾਹ ਤੇ ਤੁਰਦਿਆਂ ਅਮਰੀਕਾ ਵਿੱਚ ਰਹਿੰਦੇ ਸ. ਦਿਲਬਾਗ ਸਿੰਘ ਸਹੋਤਾ ਪੁੱਤਰ ਸਵ. ਸ. ਪਿਆਰਾ ਸਿੰਘ ਸਹੋਤਾ ਪੱਤੀ ਠਾਂਗਰ ਕੀ, ਬੜਾ ਪਿੰਡ ਨੇ ਗੁਰੂ ਅਮਰਦਾਸ ਬਿਰਧ ਆਸ਼ਰਮ, ਅੱਟੀ ਰੋਡ, ਬੜਾ ਪਿੰਡ ਨੂੰ ਪੰਦਰਾਂ ਹਜ਼ਾਰ ਰੁਪਏ ਦੀ ਮਾਲੀ ਮਦਦ ਕੀਤੀ ਹੈ। ਗੁਰੂ ਅਮਰਦਾਸ ਬਿਰਧ ਆਸ਼ਰਮ ਨੂੰ ਇਹ ਰਕਮ ਉਨ੍ਹਾਂ ਨੇ ਆਪਣੇ ਚਚੇਰੇ ਭਾਈ ਰਜਿੰਦਰ ਸਿੰਘ ਰਾਹੀਂ ਭੇਂਟ ਕੀਤੀ।
ਖੁਸ਼ਹਾਲ ਰਹੋ, ਤੰਦਰੁਸਤ ਰਹੋ।