ਜਿਲ੍ਹਾ ਸਿਹਤ ਅਫਸਰ ਵੱਲੋਂ ਪੋਲੀਓ ਦੇ ਕੰਮ ਦਾ ਨਰਿਖਣ
ਅੱਜ ਕਮਿਊਨਟੀ ਹੈਲਥ ਸੈਂਟਰ ਬੜਾ ਪਿੰਡ ਵੱਲੋਂ ਮਾਈਗਰੇਟਰੀ ਪੋਲੀਓ ਅਭਿਆਨ ਦੇ ਤਹਿਤ ਪਹਿਲੇ ਦਿਨ 389 ਬੱਚਿਆਂ ਨੂੰ ਪੋਲੀਓ ਦੀਆ ਬੂੰਦਾਂ ਸੀਨੀਅਰ ਮੈਡੀਕਲ ਅਫਸਰ ਡਾ ਜਤਿੰਦਰ ਸਿੰਘ ਦੀ ਅਗਵਾਈ ਹੇਠ ਪਲਾਈਆ ਗਈਆਂ । ਇਸ ਮੌਕੇ ਤੇ ਜਿਲ੍ਹਾ ਸਿਹਤ ਅਫਸਰ ਡਾ ਅਰੁਣ ਵਰਮਾ ਨੇ ਅੱਜ ਮਾਈਗਰੇਟਰੀ ਏਰੀਆ ਵਿੱਚ ਬੱਚਿਆਂ ਨੂੰ ਪੋਲੀਓ ਬੂੰਦਾ ਪਲਾਉਣ ਦੇ ਕੰਮ ਦਾ ਨਰੀਖਣ ਕੀਤਾ ਤੇ ਤਸੱਲੀ ਬੱਖਸ਼ ਪਾਇਆ । ਇਸ ਅਭਿਆਨ ਦੇ ਤਹਿਤ ਤਕਰੀਬਨ 1100 ਬੱਚਿਆਂ ਨੂੰ ਪੋਲੀਓ ਦੀਆ ਬੂੰਦਾਂ ਤਿਨ ਦਿਨਾ ਦੇ ਕਪੇਨ ਵਿੱਚ ਪਲਾਈਆ ਜਾਣੀਆ ਹਨ ਇਨ੍ਹਾਂ ਵਿਚ ਸਾਰੇ 0 ਤੋਂ 5 ਸਾਲ ਦੇ ਹਾਈ ਰਿਸਕ ਖੇਤਰ ਵਿੱਚ ਰਹਿੰਦੇ ਬੱਚੇ , ਗੁੱਜਰਾਂ ਦੇ ਡੇਰੇ, ਝੁਗੀਆਂ, ਇਟਾ ਦੇ ਭੱਠੇ ਆਦ ਸ਼ਾਮਲ ਹਨ । ਇਸ ਮਕਸਦ ਦੇ ਲਈ 9 ਟੀਮਾਂ 3 ਸੁਪਰਵਾਈਜਰ ਕਮ ਕਰ ਰਹੇ ਹਨ ।