ਸਰਕਾਰੀ ਹਸਪਤਾਲ ਬੜਾ ਪਿੰਡ ਵੱਲੋਂ ਨੈਸ਼ਨਲ ਡੇਂਗੂ ਦਿਵਸ ਮਨਾਇਆ ਗਿਆ
ਕੰਮੂੳਨਿਟੀ ਹੈਲਥ ਸੈਟਰ ਬੜਾ ਪਿੰਡ ਵਲੋਂ ਨੈਸ਼ਨਲ ਡੇਂਗੂ ਦਿਵਸ ਦੇ ਮੌਕੇ ਤੇ ਡੇਂਗੂ ਤੋ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਵਿਸ਼ੇਸ਼ ਮੁਹਿਮ ਦਾ ਆਗਾਜ਼ ਸਿਵਲ ਸਰਜਨ ਡਾ ਰਣਜੀਤ ਸਿੰਘ ਗੌਤਰਾ ਦੀ ਅਗਵਾਈ ਹੇਠ ਕੀਤਾ ਗਿਆ| ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾ ਗੌਰਵ ਨੇ ਦਸਿਆ ਕੀ ਇਸ ਮੁਹਿਮ ਦੇ ਤਹਿਤ ਲੋਕਾ ਨੂੰ ਘਰਾਂ ਦੀ ਸਫਾਈ ਰੱਖਣ ਲਈ ਸਲਾਹ ਦਿਤੀ ਜਾ ਰਹੀ ਹੈਂ ਨਾਲ ਹੀ ਆਸ਼ਾ ਵਰਕਰਸ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਨਾ ਜਮਾ ਹੋਣ ਦੀ ਹਦਾਇਤ ਕਰ ਰਹੀਆ ਹਨ। ਇਸ ਸਬੰਦੀ ਹਰ ਸ਼ੁਕਰਵਾਰ ਨੂੰ ਡ੍ਰਾਈ ਡੇ ਫ੍ਰਾਇਡੇ ਮਨਾਇਆ ਜਾ ਰਹਾ ਹੈਂ, ਇਸ ਦਿਨ ਕੂਲਰ, ਫਰਿਜਾ, ਗਮਲਿਆ ਨੂੰ ਸਾਫ ਰੱਖਣ ਤੇ ਜੋਰ ਦਿਤਾ ਜਾਦਾ ਹੈਂ। ਹੈਲਥ ਸੁਪਰਵਾਈਜ਼ਰ ਸਤਨਾਮ ਤੇ ਕੁਲਦੀਪ ਵਰਮਾ ਨੇ ਕਿਹਾ ਤੇਜ ਬੁਖਾਰ ਦੇ ਨਾਲ ਜੇ ਮਾਸ਼ ਪੇਸ਼ਿਆ ਵਿੱਚ ਦਰਦ ਹੋਵੇ ਤਾ ਨੇੜੇ ਦੇ ਸਿਹਤ ਕੇਦਰ ਵਿੱਚ ਜਾ ਕੇ ਜਾਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕੀ ਲੋਕਾਂ ਨੂੰ ਕਰੋਨਾ ਦੇ ਨਾਲ ਡੇਗੂ ਦੇ ਬਚਾਅ ਸਬੰਧੀ ਵੀ ਸਾਵਧਾਨੀਆ ਵਰਤਣ ਦੀ ਲੋੜ ਹੈ।