ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਨ ਲੱਗੇ ਕਰਫਿਊ ਦੌਰਾਨ ਘਰਾਂ ਵਿੱਚ ਬੰਦ ਲੋਕਾਂ ਨੂੰ ਸਰਕਾਰ ਵੱਲੋਂ ਦਿੱਤਾ ਜਾਣ ਵਾਲਾ ਰਾਸ਼ਨ ਬੜਾ ਪਿੰਡ ਵਿਖੇ ਦੀਨੇਸ਼ ਕੁਮਾਰ ਦੇ ਡੀਪੂ ਰਾਹੀਂ ਵੰਡਿਆ ਜਾ ਰਿਹਾ ਹੈ। ਰਾਸ਼ਨ ਲੈਣ ਆਏ ਇੱਕ ਪੇਂਡੂ ਨੇ ਦੱਸਿਆ ਕਿ ਪ੍ਰਤੀ ਜੀਅ 15 ਕਿਲੋ ਕਣਕ ਅਤੇ 3 ਕਿੱਲੋ ਦਾਲ ਦਿੱਤੀ ਜਾ ਰਹੀ ਹੈ।
ਦੇਖਣ ਵਿੱਚ ਆਇਆ ਕਿ ਪਿੰਡ ਨਿਵਾਸੀ ਬੀਬੀਆਂ ਅਤੇ ਬੰਦੇ ਲਾਇਨਾਂ ਵਿੱਚ ਲੱਗ ਕੇ ਰਾਸ਼ਨ ਲੈਣ ਲਈ ਖੜ੍ਹੇ ਸਨ। ਲਾਇਨਾਂ ਵਿੱਚ ਕੁਝ ਥਾਂ ਤੇ ਤਾਂ ਸ਼ੋਸ਼ਲ ਡਿਸਟੈਨਸੰਗ ਦਾ ਖਿਆਲ ਰੱਖਿਆ ਜਾ ਰਿਹਾ ਸੀ ਪਰ ਬਹੁਤੀ ਥਾਂ ਅਜਿਹਾ ਨਹੀਂ ਸੀ। ਇਹ ਵੀ ਇਸ ਲਈ ਲੱਗਦਾ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਬਚਾਅ ਲਈ ਖੁੱਲੇ ਖੁੱਲੇ ਖੜ੍ਹਣਾ ਪੈ ਰਿਹਾ ਹੈ।
ਭੀੜ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਬੜਾ ਪਿੰਡ ਵਿੱਚ ਸਸਤੇ ਭਾਅ ਦੇ ਸਰਕਾਰੀ ਰਾਸ਼ਨ ਵੰਡਣ ਲਈ ਤਿੰਨ ਡੀਪੂ ਸਨ, ਬਾਕੀ ਦੋ ਡੀਪੂਆਂ ਦੀ ਜ਼ਿੰਮੇਵਾਰੀ ਵੀ ਇਸ ਡੀਪੂ ਤੇ ਹੈ। ਜਿਸ ਕਾਰਨ ਇੰਨੀ ਭੀੜ ਹੋ ਰਹੀ ਹੈ।
ਇੱਕ ਬੰਦੇ ਨੇ ਇਸ ਭੀੜ ਨੂੰ ਘੱਟ ਕਰਨ ਲਈ ਸੁਝਾਅ ਦਿੱਤਾ ਕਿ ਪਿੰਡ ਵਿੱਚ ਰਾਸ਼ਨ ਦੀ ਵੰਡ ਵਾਰਡ ਅਨੁਸਾਰ ਹੋਣੀ ਚਾਹੀਦੀ ਹੈ। ਇੱਕ ਸਮੇਂ ਸਿਰਫ ਇੱਕ ਹੀ ਵਾਰਡ ਦੇ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਹੋਵੇ ਅਤੇ ਵਾਰਡ ਦਾ ਪੰਚ ਹਾਜ਼ਰ ਰਹੇ।
ਪੰਚਾਇਤ ਨੇ ਦੱਸਿਆ ਕਿ ਇਹ ਰਾਸ਼ਨ ਸਰਕਾਰ ਵੱਲੋਂ ਮੁਫ਼ਤ ਵੰਡਿਆ ਜਾ ਰਿਹਾ ਹੈ, ਇਸ ਲਈ ਜਾਂ ਕਿਸੇ ਹੋਰ ਸਕੀਮ ਲਈ ਪੈਸੇ ਦੇ ਕੇ ਫਾਰਮ ਆਦਿ ਭਰਾਉਣ ਦੀ ਜ਼ਰੂਰਤ ਨਹੀਂ ਹੈ।
ਇਸ ਸਮੇਂ ਪਿੰਡ ਦੇ ਸਾਬਕਾ ਸਰਪੰਚ ਸਰਵਣ ਸਿੰਘ, ਪੰਚ ਨਿਰਮਲ ਸਿੰਘ ਕਾਲੀਰਾਏ ਆਦਿ ਹਾਜ਼ਰ ਸਨ।