ਗਰੀਬ ਦਾ ਮੂੰਹ ਗੂਰੂ ਕੀ ਗੋਲਕ, ਗੁਰਦੁਆਰਾ ਬਾਬਾ ਟਾਹਲੀ ਸਾਹਿਬ ਵੱਲੋਂ ਰਾਸ਼ਨ ਤਕਸੀਮ
ਗੁਰਦੁਆਰਾ ਬਾਬਾ ਟਾਹਲੀ ਸਾਹਿਬ ਜੀ, ਮਸੰਦਪੁਰ ਰੋਡ, ਬੜਾ ਪਿੰਡ ਵੱਲੋਂ ਅੱਜ ਇੱਥੇ ਤਕਰੀਬਨ 150 ਲੋੜਮੰਦ ਪਰਿਵਾਰਾਂ ਨੂੰ ਰੋਜ਼ਾਨਾ ਜ਼ਰੂਰਤ ਦਾ ਖਾਣ ਦਾ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਰਾਸ਼ਨ ਵਿੱਚ 5 ਕਿਲੋ ਕਣਕ ਦਾ ਆਟਾ, 4 ਕਿਲੋ ਦਾਲ, 2 ਕਿਲੋ ਚਾਵਲ, 2 ਕਿਲੋ ਖੰਡ ਅਤੇ ਨਹਾਉਣ ਵਾਲੇ ਸਾਬਣ ਦੀਆਂ 2 ਟਿੱਕੀਆਂ ਦਿੱਤੀਆਂ ਜਾ ਰਹੀਆਂ ਹਨ। ਇਹ ਰਾਸ਼ਨ ਸਰਪੰਚ ਗ੍ਰਾਮ ਪੰਚਾਇਤ ਅਤੇ ਮੈਂਬਰ ਪੰਚਾਇਤ ਸਾਹਿਬਾਨ ਬੜਾ ਪਿੰਡ ਦੇ ਸਹਿਯੋਗ ਨਾਲ ਵੰਡਿਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਬਾਬਾ ਟਾਹਲੀ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ਿੰਗਾਰਾ ਸਿੰਘ, ਅਹੁਦੇਦਾਰ ਜਸਵਿੰਦਰ ਸਿੰਘ, ਨੰਬਰਦਾਰ ਜੋਗਿੰਦਰ ਸਿੰਘ, ਭਲਵਾਨ ਜ. ਚੂਹੜ ਸਿੰਘ, ਪੰਚ ਰਾਮ ਗੋਪਾਲ ਪ੍ਰਭਾਕਰ, ਪੰਚ ਰਜੀਵ ਕੁਮਾਰ, ਪੰਚ ਅਨੂੰ ਸੂਦ ਦੇ ਪਤੀ ਸਾਬਕਾ ਪੰਚ ਦਵਿੰਦਰ ਸੂਦ, ਪੰਚ ਅਮਨਦੀਪ ਸਿੰਘ ਸੋਨੂੰ, ਪੰਚ ਸੁਨੀਤਾ ਰਾਣੀ ਦੇ ਪਤੀ ਦੀਪਾ, ਸਾਬਕਾ ਪੰਚ ਮੱਖਣ ਸਿੰਘ, ਸਾਬਕਾ ਪੰਚ ਸ਼ਿੰਦਾ, ਚਰਨਜੀਤ ਕੁਮਰ ਮੈਂਟਾ, ਰਮਨਦੀਪ ਸਿੰਘ ਰਿੰਮੀ, ਗੁਰਪਿੰਦਰ ਸਿੰਘ, ਗੁਲਜੀਤ ਸਿੰਘ ਅਤੇ ਹੋਰ ਸੱਜਣ ਹਾਜ਼ਰ ਸਨ। ਇੱਥੇ ਇਹ ਵਰਨਣਯੋਗ ਹੈ ਕਿ ਇਹ ਰਾਸ਼ਨ ਦੇਣ ਵੇਲੇ ਕਿਸੇ ਦੀ ਕੋਈ ਫੋਟੋ ਜਾਂ ਵੀਡੀਓ ਨਹੀਂ ਬਣਾਈ ਜਾਵੇਗੀ।