ਕੀ ਬੜਾ ਪਿੰਡ ਪੂਰੀ ਤਰਾਂ ਸੀਲ ਹੈ! ਇਹ ਸਵਾਲ ਤਬਲੀਗੀ ਜਮਾਤ ਦੇ ਕਰੋਨਾ ਤੋਂ ਪ੍ਰਭਾਵਿਤ ਕੁਝ ਭਗੌੜਿਆਂ ਅਤੇ ਬਾਹਰੀ ਲੋਕਾਂ ਤੋਂ ਪਿੰਡ ਨੂੰ ਸੰਕ੍ਰਮਿਤ ਹੋਣ ਦੇ ਡਰੋਂ ਸਤਾ ਰਿਹਾ
ਹੈ।
ਕੋਈ ਓਪਰਾ ਬੰਦਾ ਪਿੰਡ ਵਿੱਚ ਆ ਨਾ ਸਕੇ, ਪ੍ਰਸਾਸ਼ਨ ਦੁਆਰਾ ਪਿੰਡਾਂ ਵਿੱਚ ਆਉਣ ਵਾਲੇ ਰਸਤਿਆਂ ਤੇ ਸਥਾਨਿਕ ਗਰਾਮ ਪੰਚਾਇਤ ਅਤੇ ਵਸਨੀਕਾਂ ਦੇ ਸਹਿਯੋਗ ਨਾਲ ਠੀਕਰੀ ਪਹਿਰਾ ਲਗਾ ਕੇ ਪਿੰਡਾਂ ਨੂੰ ਕੰਟੋਨਮੈੰਟ ਏਰੀਆ ਬਣਾਇਆ ਜਾ ਰਿਹਾ ਹੈ। ਬੜਾ ਪਿੰਡ ਵਿੱਚ ਵੀ 2 ਅਪ੍ਰੈਲ ਤੋਂ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਬੜਾ ਪਿੰਡ ਦੇ ਪੱਛਮੀ ਪਾਸੇ, ਗੁਰਾਇਆਂ ਤੋਂ ਆਉਂਦਿਆਂ ਮਸੰਦਪੁਰ ਰੋਡ ਵੱਲ ਨੂੰ ਅਤੇ ਪਿੰਡ ਵਿੱਚ ਆਉਂਦੀ ਸੜਕ ਨੂੰ ਮੁਕੰਮਲ ਤੌਰ ਤੇ ਤਾਰਾਂ ਅਤੇ ਰੱਸੀਆਂ ਲਗਾ ਕੇ ਬੰਦ ਕੀਤਾ ਗਿਆ ਹੈ ਅਤੇ ਕੁਝ ਵਿਅਕਤੀ ਬੈਠ ਕੇ ਇਸ ਦੀ ਨਿਗਰਾਨੀ ਵੀ ਕਰਦੇ ਹਨ। ਮਸੰਦਪੁਰ ਤੋਂ ਆਉਂਦਿਆਂ ਉੱਤਰ-ਪੱਛਮੀ ਫਿਰਨੀ ਤੇ ਵੀ ਪ੍ਰੀਤਮ ਸਿੰਘ ਦੇ ਘਰ ਕੋਲ ਤਾਰਾਂ ਬੰਨ ਕੇ ਰਸਤਾ ਬੰਦ ਕੀਤਾ ਗਿਆ ਹੈ, ਜਿਸ ਤੇ ਵੀ ਕੁਝ ਮੁਹੱਲੇ ਵਾਲੇ ਪਹਿਰਾ ਦੇ ਰਹੇ ਹੁੰਦੇ ਹਨ।
ਇੱਕ ਹੋਰ ਜਗਾ ਫਲਪੋਤੇ ਵਾਲੇ ਅੱਡੇ ਤੇ, ਧਿਮਾਨਾਂ ਦੇ ਕਾਰਖਾਨੇ ਕੋਲ, ਰੱਸੀਆਂ ਬੰਨ ਕੇ ਅਤੇ ਟਰਾਲੀ ਖੜੀ ਕਰ ਕੇ ਰਸਤਾ ਬੰਦ ਕੀਤਾ ਹੈ। ਇੱਥੇ ਅਮ ਤੌਰ ਤੇ ਨਿਗਰਾਨੀ ਲਈ ਕੋਈ ਹੁੰਦਾ ਨਹੀਂ ।
ਬੜਾ ਪਿੰਡ ਦੀ ਫਿਰਨੀ (Ring Road) ਤੋਂ ਪਿੰਡ ਦੀ ਵਸੋਂ ਵਿੱਚ ਆਉਣ ਲਈ ਕਰੀਬ ਪੰਦਰਾਂ ਰਸਤੇ ਹਨ, ਜਿਨਾਂ ਵਿੱਚੋਂ ਪੰਜ ਪੁਆਇਂਟਾ ਤੇ ਤਾਰਾਂ ਲਗਾ ਕੇ ਰਸਤੇ ਬੰਦ ਕੀਤੇ ਹਨ। ਇਨਾਂ ਵਿੱਚੋਂ ਸਿਰਫ ਤਿੰਨ ਪੁਆਇਂਟਾਂ ਤੇ ਹੀ ਦੋ ਜਗਾ ਬੰਦੇ ਨਿਗਰਾਨੀ ਕਰਦੇ ਆ ਰਹੇ ਹਨ।
ਖੁੱਲੇ ਰਸਤੇ 1. ਕਮਾਲਪੁਰ ਰੋਡ ਤੋਂ, 2. ਅੱਟੀ ਰੋਡ ਤੋਂ, 3. ਕੇਨਰਾ ਬੈਂਕ ਦੇ ਨਾਲ ਵਾਲੀ ਗਲੀ, 4. ਪੰਪ ਦੇ ਕੋਲ ਰਤਨ ਸਿੰਘ ਸੌਂਦ ਦੇ ਘਰ ਨਾਲ, 5. ਗਰਦੁਆਰਾ ਬਾਬਾ ਸਿਧਾਣਾ ਅਤੇ ਸਕੂਲ ਦਰਮਿਆਨ, 6. ਬਿੱਟੂ ਜੇ.ਈ. ਦੇ ਘਰ ਵਾਲਾ, 7. ਬਾਜੀਗਰਾਂ ਵਾਲੀ ਗਲੀ, 8. ਉੱਤਰੀ ਫਿਰਨੀ ਤੋਂ ਪੱਦੀ ਦਰਵਾਜ਼ਾ, 9. ਖੁਆਨਿਆਂ ਦੇ ਘਰ ਤੋਂ ਪੱਦੀ ਦਰਵਾਜ਼ਾ ਅਤੇ 10. ਡੇਰਾ ਧਰਮ ਦਾਸ ਦੇ ਨਾਲ ਪੱਟੀ ਧੁੰਨੀ ਕੀ ਨੂੰ ਜਾਂਦਾ ਰਸਤਾ।
ਤੀਜਾ ਹਿੱਸਾ ਰਸਤੇ ਬੰਦ ਕਰਨ ਨਾਲ ਕੋਈ ਮਦਦ ਨਹੀਂ ਮਿਲੇਗੀ, ਜਦਕਿ ਬਹੁਤੇ ਐੰਟਰੀ ਪੁਆਇਂਟ ਖੁੱਲੇ ਹਨ। ਪਹਿਰਾ ਦੇ ਰਹੇ ਵਿਅਕਤੀਆਂ ਅਨੁਸਾਰ ਉਹ ਆਪਣੇ ਮੁਹੱਲੇ ਦੀ ਰਖਵਾਲੀ ਕਰ ਰਹੇ ਹਨ। ਉਹ ਕਹਿੰਦੇ ਹਨ ਕਿ ਦੂਸਰੇ ਮੁਹੱਲਿਆਂ ਵਾਲੇ ਲੋਕ ਆਪੋ ਆਪਣੇ ਮੁਹੱਲੇ ਦੀ ਰਾਖੀ ਕਰਨ। ਇਸ ਮੁੱਦੇ ਤੇ ਗ੍ਰਾਮ ਪੰਚਾਇਤ ਚੁੱਪ ਹੈ। ਸੋਚਣ ਦੀ ਗੱਲ ਹੈ ਕਿ ਜਦ ਬਾਕੀ ਸਾਰਾ ਪਿੰਡ ਖੁੱਲਾ ਹੈ ਤਾਂ ਇੱਕ ਮੁਹੱਲੇ ਦੀ ਰਾਖੀ ਕਰਕੇ ਕੀ ਹੋਵੇਗਾ, ਕਿਉਂਕਿ ਉਹ ਮੁਹੱਲਾ ਵੀ ਤਾਂ ਬਾਕੀ ਵਸੋਂ ਨਾਲ ਅੰਦਰੋਂ ਅੰਦਰੀ ਜੁੜਿਆ ਹੋਇਆ ਹੈ।
ਬਹੁਤੇ ਲੋਕਾਂ ਦਾ ਸੁਝਾਅ ਹੈ ਕਿ ਬੜਾ ਪਿੰਡ ਦੇ ਸਾਰੇ ਐਂਟਰੀ ਪੁਆਇਂਟ ਬੰਦ ਕਰਕੇ ਸਿਰਫ ਦੋ ਰਸਤੇ ਚਾਲੂ ਰੱਖੇ ਜਾਣ, ਇੱਕ ਕਮਾਲਪੁਰ ਰੋਡ, ਹਸਪਤਾਲ ਵਾਲਾ ਰਸਤਾ ਅਤੇ ਦੂਜਾ ਉੱਤਰੀ ਪਾਸੇ ਤੋਂ ਪੱਦੀ ਦਰਵਾਜ਼ੇ ਵਾਲਾ ਰਸਤਾ। ਜਿਨਾਂ ਰਾਹੀਂ ਗੱਡੀਆਂ ਆਦਿ ਪਿੰਡ ਵਿੱਚ ਆ-ਜਾ ਸਕਣ। ਇੱਥੇ ਪਹਿਰੇਦਾਰ ਓਪਰ ਬੰਦੇ ਨੂੰ ਪਿੰਡ ਵਿੱਚ ਦਾਖਲ ਹੋਣ ਤੋਂ ਰੋਕਣ।