ਕੰਮੂੳਨਿਟੀ ਹੈਲਥ ਸੈਟਰ ਬੜਾ ਪਿੰਡ ਵਲੋਂ ਡੇਂਗੂ ਦੇ ਬਚਾਅ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਲਈ ਵਿਸ਼ੇਸ਼ ਮੁਹਿਮ ਚਲਾਈ ਜਾ ਰਹੀ ਹੈਂ| ਇਸ ਸਬੰਦੀ ਜਾਣਕਾਰੀ ਦਿੰਦੇ ਹੋਏ ਸੀਨਿਅਰ ਮੈਡੀਕਲ ਅਫਸਰ ਡਾ ਜੋਤੀ ਫੋਕੇਲਾ ਨੇ ਦਸਿਆ ਕੀ ਇਸ ਮੁਹਿਮ ਦੇ ਤਹਿਤ ਲੋਕਾ ਨੂੰ ਘਰਾਂ ਦੀ ਸਫਾਈ ਰੱਖਣ ਲਈ ਸਲਾਹ ਦਿਤੀ ਜਾ ਰਹੀ ਹੈਂ ਨਾਲ ਹੀ ਆਸ਼ਾ ਵਰਕਰਸ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਨਾ ਜਮਾ ਹੋਣ ਦੀ ਹਦਾਇਤ ਕਰ ਰਹੀਆ ਹਨ। ਇਸ ਸਬੰਦੀ ਹਰ ਸ਼ੁਕਰਵਾਰ ਨੂੰ ਡ੍ਰਾਇ ਡੇ ਫ੍ਰਾਇਡੇ ਮਨਾਇਆ ਜਾ ਰਹਾ ਹੈਂ, ਇਸ ਦਿਨ ਕੂਲਰ, ਫਰਿਜਾ, ਗਮਲਿਆ ਨੂੰ ਸਾਫ ਰੱਖਣ ਤੇ ਜੋਰ ਦਿਤਾ ਜਾਦਾ ਹੈਂ। ਹੈਲਥ ਸੁਪਰਵਾਈਜ਼ਰ ਸਤਨਾਮ ਤੇ ਕੁਲਦੀਪ ਵਰਮਾ ਨੇ ਕਿਹਾ ਤੇਜ ਬੁਖਾਰ ਦੇ ਨਾਲ ਜੇ ਮਾਸ਼ ਪੇਸ਼ਿਆ ਵਿੱਚ ਦਰਦ ਹੋਵੇ ਤਾ ਨੇੜੇ ਦੇ ਸਿਹਤ ਕੇਦਰ ਵਿੱਚ ਜਾ ਕੇ ਜਾਚ ਕਰਵਾਉਣੀ ਚਾਹੀਦੀ ਹੈ। ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ ਨੇ ਕਿਹਾ ਕੀ ਲੋਕਾਂ ਨੂੰ ਕਰੋਨਾ ਦੇ ਨਾਲ ਡੇਗੂ ਦੇ ਬਚਾਅ ਸਬੰਧੀ ਵੀ ਸਾਵਧਾਨੀਆ ਵਰਤਣ ਦੀ ਲੋੜ ਹੈ।