ਟਰਾਂਸਪੋਰਟ ਮਾਮਲਿਆਂ ’ਚ ਨਿੱਜੀ ਸਕੂਲਾਂ-ਕਾਲਜਾਂ ਦੀ ਹੋਈ ਇਕੱਤਰਤਾ
ਪੋਸਟ ਮੈਟਿ੍ਰਕ ਸਕਾਲਰਸ਼ਿਪ ਦਾ ਪੈਸਾ ਜਲਦੀ ਬੱਚਿਆਂ ਜਾਂ ਸੰਸਥਾਵਾਂ ਦੇ ਖਾਤੇ ’ਚ ਪਾਇਆ ਜਾਵੇ -ਰਾਸਾ.ਯੂ.ਕੇ.
ਫਿਲੌਰ ਗੁਰਾਇਆ ਨਾਲ ਸਬੰਧਿਤ ਸਕੂਲਾਂ ਅਤੇ ਕਾਲਜਾਂ ਦੀਆਂ ਟਰਾਸਪੋਰਟ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਇੱਕ ਮੀਟਿੰਗ ਸ਼੍ਰੀ ਹਨੂੰਮੱਤ ਇੰਨਸਟੀਟਿਊਟ ਆਫ਼ ਮੈਨਜਮੈਂਟ ਟਕਨਾਲੋਜੀ ਦੁਸਾਂਝ ਖੁਰਦ ਗੁਰਾਇਆ ’ਚ ਚੈਅਰਮੈਨ ਗਰੀਸ਼ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਰਾਸਾ ਯੂ.ਕੇ. ਦੇ ਪ੍ਰਧਾਨ ਹਰਪਾਲ ਸਿੰਘ ਯੂ.ਕੇ.ਉਚੇਚੇ ਤੌਰ ਤੇ ਹਾਜ਼ਰ ਹੋਏ। ਉਨਾਂ ਦਾ ਸਵਾਗਤ ਕਰਦੇ ਹੋਏ ਗੁਰਾਇਆ ਫਿਲੌਰ ਪ੍ਰਾਈਵੇਟ ਸਕੂਲਜ਼ ਆਰਗੇਨਾਈਜੇਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਨੇ ਕਿਹਾ ਕਿ ਹੁਣ ਗੁਰਾਇਆ ਫਿਲੌਰ ਨਾਲ ਸਬੰਧਿਤ ਪੰਜਾਬ ਸਕੂਲ ਸਿੱਖਿਆ ਬੋਰਡ, ਸੀ.ਬੀ.ਐਸ.ਈ, ਆਈ.ਸੀ.ਐਸ.ਈ ਅਤੇ ਕਾਲਜ ਇੱਕ ਪਲੇਟਫਾਰਮ ’ਤੇ ਇਕੱਠੇ ਹਨ । ਉਨਾਂ ਸਕੂਲਾਂ ਅਤੇ ਕਾਲਜਾਂ ਨੂੰ ਆ ਰਹੀਆਂ ਸਮੱਸਿਆਵਾਂ ’ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਸਕੂਲ-ਕਾਲਜ ਬੱਸਾਂ ਦੀ ਮਿਆਦ 15 ਤੋਂ 20 ਸਾਲ ਕੀਤੀ ਜਾਵੇ ਅਤੇ ਲਾਕ-ਡਾਊਨ ਦੌਰਾਨ ਇਹ ਬੱਸਾਂ ਖੜੀਆਂ ਰਹੀਆਂ ਹਨ ਸੋ ਇਨਾਂ ਬੱਸਾਂ ਦੀ ਮਿਆਦ ’ਚ ਵਾਧਾ ਕੀਤਾ ਜਾਵੇ, ਜੇਕਰ ਸਰਕਾਰ ਨੇ ਇਹ ਵਾਧਾ ਨਾ ਕੀਤਾ ਤਾਂ ਉਹ ਮਜ਼ਬੂਰਨ ਮਾਨਯੋਗ ਹਾਈਕੋਰਟ ਦੀ ਸ਼ਰਨ ’ਚ ਜਾਣਗੇ। ਇਸ ਮੌਕੇ ਹਰਪਾਲ ਸਿੰਘ ਯੂ.ਕੇ ਨੇ ਕਿਹਾ ਕਿ ਸਕੂਲ -ਪਿ੍ਰੰਸੀਪਲ ਦੀ ਡਿਊਟੀ ਕਾਲਜ ਸੂਕਲ ਦਾ ਪ੍ਰਬੰਧ ਦੇਖਣਾ ਹੈ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਇਸ ’ਚ ਸਕੂਲ ਮੁੱਖੀ ’ਤੇ ਐਫ.ਆਰ.ਆਈ. ਹੋਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਪਿਆਂ ਵਲੋਂ ਬੱਚੇ ਆਟੋਆਂ-ਸਕੂਟਰੀਆਂ ਆਦਿ ’ਤੇ ਭੇਜੇ ਜਾਂਦੇ ਹਨ ਸੋ ਇਸ ਪ੍ਰਤੀ ਮਾਪਿਆਂ ਨੂੰ ਸੁਚੇਤ ਕਰਨਾ ਸਰਕਾਰ ਦਾ ਫਰਜ਼ ਹੈ ਨਾ ਕਿ ਸਕੂਲ ਪਿ੍ਰੰਸੀਪਲ ਦਾ। ਇਸ ਮੌਕੇ ਪਿ੍ਰੰਸੀਪਲ ਡਾ. ਸੁਰੇਸ਼ ਮਹਾਜਨ, ਗੁਰਮੁੱਖ ਸਿੰਘ, ਤਰਸੇਮ ਲਾਲ ਆਦਿ ਨੇ ਵੀ ਸਕੂਲ ਕਾਲਜ ਸਮੱਸਿਆਵਾਂ ਨੂੰ ਲੈ ਕੇ ਆਪਣੇ ਵਿਚਾਰ ਪੇਸ਼ ਕੀਤੇ। ਉਨਾਂ ਮੰਗ ਕੀਤੀ ਕਿ ਸਰਕਾਰ ਪਰਦਰਸ਼ਤਾ ਨਾਲ ਪੋਸਟ ਮੈਟਿ੍ਰਕ ਸਕਾਲਰਸ਼ਿਪ ਦਾ ਪੈਸਾ ਕਾਲਜ ਸਕੂਲ ਨੂੰ ਸੈਸ਼ਨ ਦੇ ਸ਼ੁਰੂ ’ਚ ਜਾਰੀ ਕਰੇ ਤਾਂ ਜੋਂ ਵਿਦਿਆਰਥੀਆਂ , ਮਾਪਿਆਂ, ਸਕੂਲ ਪ੍ਰਬੰਧਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆ ਸਕੇ। ਇਸ ਸਕੂਲ ਕਾਲਜ ਪਿ੍ਰੰਸੀਪਲ ਡਾਂ ਸ਼ੈਲੀ ਸ਼ਰਮਾ ਨੇ ਸਵਾਗਤ ਕਰਦਿਆਂ ਕਿਹਾ ਕਿ ਸਕੂਲਾਂ-ਕਾਲਜਾਂ ਦੀ ਇਕੱਜੁਟਤਾ ਆਉਣ ਵਾਲੇ ਸਮੇ ’ਚ ਮੀਲ ਪੱਥਰ ਸਾਬਤ ਹੋਵੇਗੀ। ਇਸ ਮੌਕੇ ਕਾਲਜ ਪਿ੍ਰੰਸੀਪਲ ਵਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾੈਗਮ ਦੌਰਾਨ ਹੋਰਾਨਾਂ ਤੋਂ ਇਲਾਵਾ ਜਗਦੀਪ ਸਿੰਘ, ਸੰਦੀਪ ਕੁਮਾਰ, ਸੰਜੀਵ ਕੁਮਾਰ, ਕਸ਼ਮੀਰੀ ਲਾਲ, ਲਵਦੀਪ ਸਿੰਘ, ਸੁੱਖਵਿੰਦਰ ਸਿੰਘ, ਰਵਿੰਦਰਜੀਤ ਕੌਰ, ਮਨਜੀਤ ਸਿੰਘ ਬਾਬਾ ਬਕਾਲਾ, ਪਿ੍ਰੰਸੀਪਲ ਸੁਭਾਸ਼ ਕੁਮਾਰ, ਪ੍ਰਸ਼ੋਤਮ ਲਾਲ, ਰਘਵੀਰ ਸਿੰਘ ਘੁੰਮਣ, ਗੁਰਦੇਵ ਸਿੰਘ, ਪਰਮਜੀਤ ਸਿੰਘ, ਅਮੀਤੋਸ਼ ਭਨੋਟ ਅਤੇ ਹੋਰ ਹਾਜ਼ਰ ਸਨ।