ਬਡੌਦਰਾ ਦੇ ਇਕ ਪਿੰਡ ਚ ਲਾਕਡਾਊਨ ਲੱਗਣ ਤੋਂ ਬਾਅਦ ਵੀ ਇਹ ਤੇਂਦੂਆ ਇਸ ਗਾਂ ਨੂੰ ਮਿਲਣ ਆਉਂਦਾ ਹੈ । ਕਾਫੀ ਘੰਟੇ ਇਸ ਤਰ੍ਹਾਂ ਹੀ ਬੈਠਾ ਰਹਿੰਦਾ ਹੈ , ਜਿਸ ਤਰ੍ਹਾਂ ਕੋਈ ਆਪਣਾ ਹੋਵੇ ।
ਰੋਜ ਰੋਜ ਪਿੰਡ ਦੇ ਕੁੱਤਿਆਂ ਦਾ ਰਾਤ ਭਰ ਭੌਂਕਣਾ ਤੇ ਪਿੰਡ ਤੋਂ ਬਾਹਰ ਭੱਜ ਜਾਣ ਕਰਕੇ ਪਿੰਡ ਵਾਲਿਆਂ ਨੇ cctv ਕੈਮਰਾ ਲਗਵਾਇਆ ਤਾਂ ਇਹ ਨਜਾਰਾ ਸਾਹਮਣੇ ਆਇਆ ।
ਕਿਉਂਕਿ ਤੇਂਦੂਆ ਕਿਸੇ ਜਾਨਵਰ ਨੂੰ ਜਾਨੀ ਨੁਕਸਾਨ ਨਹੀਂ ਪਹੁੰਚਆ ਰਿਹਾ ਸੀ , ਦੋ ਤਿੰਨ ਘੰਟੇ ਗਾਂ ਕੋਲ ਬੈਠ ਕੇ ਚਲਾ ਜਾਂਦਾ ਸੀ। ਇਸ ਲਈ ਪਿੰਡ ਵਾਲਿਆਂ ਨੇ ਪਤਾ ਲਗਾਉਣ ਦੀ ਕੋਸ਼ਿਸ ਕਰਨੀ ਸ਼ੁਰੂ ਕੀਤੀ ਕੇ ਤੇੰਦੁਏ ਤੇ ਗਾਂ ਦੀ ਇਸ ਮੁਹਬੱਤ ਦਾ ਕੀ ਰਾਜ ਹੈ ।
ਇਸ ਰਾਜ ਦਾ ਪਰਦਾ ਚੁੱਕਿਆ ਗਾਂ ਦੇ ਪੁਰਾਣੇ ਮਲਿਕ ਨੇ । ਉਸਨੇ ਦੱਸਿਆ ਕੇ 2010 ਚ ਜਦੋ ਇਹ ਤੇਂਦੂਆ ਛੋੱਟਾ ਸੀ ਤਾਂ ਇਸ ਗਾਂ ਨੇ ਵੱਛੀ ਨੂੰ ਜਨਮ ਦਿੱਤਾ । ਉਨ੍ਹਾਂ ਦਿਨਾਂ ਚ ਹੀ ਤੇੰਦੁਏ ਦੀ ਮਾਂ ਨੂੰ ਸ਼ਿਕਾਰੀਆਂ ਨੇ ਮਾਰ ਦਿਤਾ ਸੀ । ਜੰਗਲਾਤ ਮਹਿਕਮੇ ਵਾਲੇ ਇਸ ਤੇਂਦੂਏ ਨੂੰ ਉਸਦੀ ਗਾਂ ਕੋਲ ਲੈਕੇ ਆਉਂਦੇ ਸਨ ਤੇ ਉਹ ਉਨ੍ਹਾਂ ਦੇ ਸਾਹਮਣੇ ਹੀ ਗਾਂ ਚੋ ਕੇ ਉਸਦਾ ਦੁੱਧ ਤੇੰਦੁਏ ਨੇ ਪਿਲਾਉਂਦਾ ਸੀ, ਇਸ ਸਮੇ ਦੌਰਾਨ ਗਾਂ ਤੇੰਦੁਏ ਨੂੰ ਖੂਬ ਦੁਲਾਰਦੀ ਸੀ ।
ਫਿਰ ਜਦੋ ਇਹ ਤੇਂਦੂਆ ਵੱਡਾ ਹੋ ਗਿਆ ਤਾਂ ਉਸਨੇ ਦੁੱਧ ਪੀਣਾ ਬੰਦ ਕਰ ਦਿੱਤਾ । ਉਸਨੇ ਵੀ ਗਾਂ ਵੇਚ ਦਿੱਤੀ ਸੀ। ਪਰ ਅਜੇ ਵੀ ਇਸ ਤੇਂਦੂਏ ਨੂੰ ਇਹ ਲੱਗਦਾ ਕੇ ਇਹ ਗਾਂ ਉਸਦੀ ਮਾਂ ਹੈ ਤੇ ਉਹ ਇਸਨੂੰ ਬਹੁਤ ਚਿਰਾਂ ਲੱਭ ਰਿਹਾ ਸੀ । ਹੁਣ ਕੀਤੇ ਜਾ ਕੇ ਇਹ ਉਸਨੂੰ ਮਿਲੀ ਤਾਂ ਇਹ ਉਸਨੂੰ ਮਿਲਣ ਆ ਜਾਂਦਾ ਹੈ ।
ਕੁਦਰਤ ਨੇ ਹਰ ਇਕ ਨੂੰ ਉਸਦੇ ਹਿੱਸੇ ਦਾ ਪਿਆਰ ਦਿੱਤਾ ਹੈ ਪਰ ਮਨੁੱਖ ਨੇ ਪਿਆਰ ਦੀ ਜਗਾਹ ਨਫਰਤ ਵੰਡਣਾ ਸ਼ੁਰੂ ਕਰ ਦਿੱਤਾ ਹੈ।