ਇਸ ਪਰਿਵਾਰ ਦੇ ਬਜ਼ੁਰਗ ਭਾਈ ਨੌਰੰਗ ਸਿੰਘ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛੱਕਿਆ ਸੀ ਅਤੇ ਸਿੱਖ ਸੰਘਰਸ਼ ਲਈ ਜੁਝਦਿਆਂ ਸ਼ਹੀਦੀ ਪਾਈ। ਪਰਿਵਾਰ ਦੁਆਰਾ ਆਪਣੇ ਖੂਹ’ਤੇ ਭਾਈ ਨੌਰੰਗ ਸਿੰਘ ਜੀ ਦੀ ਯਾਦ ਵਿੱਚ ਇੱਕ ਗੁਰਦੁਆਰਾ ਸਾਹਿਬ ਉਸਾਰਿਆ ਗਿਆ ਹੈ। ਭਾਈ ਨੌਰੰਗ ਸਿੰਘ ਜੀ ਦੀ ਬਹਾਦਰੀ ਅਤੇ ਨਿਡਰਤਾ ਵਾਲੇ ਜੀਵਨ ਕਰਕੇ ਪਰਿਵਾਰ ਦੀ ਅੱਲ ‘ਮਰਦਾਂ ਦੇ’ ਪੈ ਗਈ।
ਮਰਦਾਂ ਦੇ ਪਰਿਵਾਰ ਨੇ ਪਿੰਡ ਦੀ ਤਰੱਕੀ ਲਈ ਆਪਣੀ ਵਿੱਤ ਮੁਤਾਬਿਕ ਯੋਗਦਾਨ ਪਾਇਆ। ਪੁਰਾਣੇ ਹਸਪਤਾਲ ਲਈ ਥਾਂ ਦੇ ਕੇ ਆਪਣੇ ਪਿੰਡ ਅਤੇ ਇਲਾਕੇ ਵਿੱਚ ਪਹਿਲਾ ਸਰਕਾਰੀ ਹਸਪਤਾਲ ਖੋਲ੍ਹਣ ਵਿੱਚ ਮਦਦ ਕੀਤੀ। ਸਮੇਂ ਸਮੇਂ ਸਿਰ ਆਪਣੀ ਵਿਤ ਮੁਤਾਬਿਕ ਲੜਕੀਆਂ ਤੇ ਲੜਕਿਆਂ ਸਕੂਲ ਨੂੰ ਮੱਦਦ ਕਰਦੇ ਰਹਿੰਦੇ ਹਨ
ਪਿੰਡ ਵਿੱਚ 1962 ਵਿੱਚ ਟਰੈਕਟਰ ਨਾਲ ਖੇਤੀਬਾੜੀ ਸ਼ੁਰੂ ਕੀਤੀ। ਇਸ ਪਰਿਵਾਰ ਨੇ ਪਿੰਡ ਦੇ ਪਤਵੰਤਿਆਂ ਨਾਲ ਰਲ ਕੇ ਪਿੰਡ ਵਿੱਚ ਪਹਿਲਾ ਨਗਰ ਕੀਰਤਨ ਸ਼ੁਰੂ ਕੀਤਾ, ਸ਼ਹੀਦ ਭਗਤ ਸਿੰਘ ਦੇ ਨਾਮ ਤੇ ਸਪੋਰਟਸ ਕਲੱਬ ਬਣਾਈ ਅਤੇ ਅੱਟੀ ਰੋਡ ਤੇ ਸੀਤਾ ਰਾਮ ਕੁਟੀਆ ਦੀ ਉਸਾਰੀ ਵਿੱਚ ਯੋਗਦਾਨ ਪਾਇਆ।
ਸੂਬੇਦਾਰ ਗੁਰਨਾਮ ਸਿੰਘ ਅਤੇ ਮਹਿਮਾ ਸਿੰਘ (ਪੱਤੀ ਲਮਖੀਰ ਕੀ) ਨਾਲ ਰਲ ਕੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਜੀ, ਅੱਟੀ ਰੋਡ, ਬੜਾ ਪਿੰਡ ਵਿਖੇ ਹੋਲੇ ਮਹੱਲੇ ਤੇ ਅਖੰਡ ਪਾਠ ਸ਼ੁਰੂ ਕਰਾਏ। ਚੌਂਕੀਆਂ ਦੇ ਮੇਲੇ ‘ਤੇ ਤੋਗਾਂ ਨਾਲ ਆਉਂਦੀ ਸੰਗਤ ਲਈ ਰਹਾਇਸ਼ ਦਾ ਪ੍ਰਬੰਧ ਕਰਦੇ ਆ ਰਹੇ ਹਨ।
ਪੱਤੀ ਮਾਣਏ ਕੀ ਦੇ ਸਾਧੂ ਸਿੰਘ ਨਾਲ ਰਲ ਕੇ ਸਤਲੁਜ ਬੱਸਾਂ ਵਿਚ ਵੀ ਹਿੱਸਾ ਪਾਇਆ ਅਤੇ ਮਗਰੋਂ ਇਹ ਸਾਧੂ ਸਿੰਘ ਸਤਲੁਜ ਦੇ ਮੈਨੇਜਰ ਵੀ ਰਹੇ ਅਤੇ ਨਵਾਂਸ਼ਹਿਰ ਦੀ ਸ਼ੁਗਰ ਮਿੱਲ ਵਿੱਚ ਵੀ ਹਿੱਸਾ ਪਾਇਆ ਅਤੇ ਹੋਰ ਯਾਰਾਂ ਦੋਸਤਾਂ ਅਤੇ ਰਿਸ਼ਤੇ ਦਾਰਾ ਦੇ ਹਿੱਸੇ ਪੁਆਏ।
ਸ. ਸ਼ਿਵ ਸਿੰਘ ਦਾ ਇੱਕ ਭਰਾ ਅਤੇ ਦੋ ਭੈਣਾਂ ਸਨ। ਭਰਾ ਗੁਰਦਾਸ ਸਿੰਘ ਨੇ ਦੇਸ਼ ਦੀ ਅਜ਼ਾਦੀ ਲਈ ਮੁਲਤਾਨ ਦੀ ਜੇਲ ਅਤੇ ਖੁਸਕਸੀਤੀ ਮੋਰਚਾ ਸੀ ਜਿਸ ਨੂੰ ਆਮ ਤੌਰ ਤੇ ਚੁਲਾ ਟੈਕਸ ਵੀ ਕਿਹਾ ਜਾਂਦਾ ਸੀ, ਵਿੱਚ ਜੇਲ ਕੱਟੀ। ਤਾਇਆ ਦਲੀਪ ਸਿੰਘ 1896 ਵਿੱਚ ਅਸਟ੍ਰੇਲੀਆ ਗਏ ਅਤੇ 51 ਸਾਲਾਂ ਬਾਅਦ 1948 ਵਿੱਚ ਪਿੰਡ ਵਾਪਸ ਆਏ।
ਸ. ਸ਼ਿਵ ਸਿੰਘ ਦੇ ਛੇ ਬੱਚੇ ਕ੍ਰਮਵਾਰ ਨਿਰਮਲ ਸਿੰਘ, ਤਰਲੋਚਨ ਸਿੰਘ (ਤੋਸ਼ੀ), ਹਰਭਜਨ ਕੌਰ, ਹਰਭਜਨ ਸਿੰਘ (ਭਜਾ), ਜਸਕਰਨ ਸਿੰਘ ਰਾਣਾ ਅਤੇ ਜਸਵਿੰਦਰ ਕੌਰ ਹਨ। ਪਤਨੀ ਬੀਬੀ ਬਖਸੀਸ਼ ਕੌਰ ਜਿਨਾਂ ਦੀ ਉਮਰ 103 ਸਾਲ ਹੈ, ਆਪਣੇ ਛੋਟੇ ਬੇਟੇ ਜਸਕਰਨ ਸਿੰਘ ਪਾਸ ਕਨੇਡਾ ਵਿਖੇ ਰਹਿ ਰਹੇ ਹਨ। ਸ਼ਿਵ ਸਿੰਘ ਜੀ 23 ਮਈ 1993 ਵਿੱਚ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਵਿਰਾਜੇ ਹਨ।
ਨਿਰਮਲ ਸਿੰਘ ਅਮਰੀਕਾ ਵਿੱਚ ਇੱਕ ਸਫਲ ਕਿਸਾਨ ਹਨ। ਉਹ 1976 ਵਿੱਚ ਜਰਮਨ ਗਏ ਅਤੇ ਜਰਮਨ ਤੋਂ ਅਮਰੀਕਾ ਆ ਕੇ ਵਸ ਗਏ ਅਤੇ 1989 ਵਿੱਚ ਪਰਿਵਾਰ ਨੂੰ ਵੀ ਅਮਰੀਕਾ ਬੁਲਾ ਲਿਆ।
ਨਿਰਮਲ ਸਿੰਘ ਦੇ ਤਿੰਨ ਪੁੱਤਰ ਅਰਵਿੰਦਰ ਸਿੰਘ ‘ਬਿੱਲਾ’, ਭੁਪਿੰਦਰ ਸਿੰਘ ‘ਭਿੰਦਾ’ (5 ਦਸੰਬਰ 1990 ਨੂੰ ਹੋਈ ਇੱਕ ਦੁਰਘਟਨਾ ਵਸ ਸਾਡੇ ਵਿੱਚ ਨਹੀਂ ਹਨ), ਨਰਿੰਦਰ ਸਿੰਘ ‘ਲੱਭੂ’ ਹਨ। ਦੋ ਧੀਆਂ ਰਣਜੀਤ ਕੌਰ ਅਤੇ ਸੁਖਦੀਪ ਕੌਰ ਹਨ, ਜੋ ਕਿ ਦੁਸਾਂਝ ਕਲਾਂ ਨੇੜੇ ਪਿੰਡ ਲਾਦੀਆਂ ਵਿਖੇ ਇੱਕੋ ਘਰ ਵਿਆਹੀਆਂ ਹਨ ਅਤੇ ਹੁਣ ਅਮਰੀਕਾ ਵਿੱਚ ਸੈਟਲ ਹਨ।
ਅਰਵਿੰਦਰ ਸਿੰਘ ਸਹੋਤਾ ‘ਬਿੱਲਾ’ ਇੰਡਸਟ੍ਰੀਅਲ ਇਲੈਕਟ੍ਰੀਸ਼ਨ ਪੀ.ਐਲ.ਸੀ. ਪ੍ਰੋਗਰਾਮਰ ਹੈ। ਅਰਵਿੰਦਰ ਸਿੰਘ ਦੇ ਦੋ ਲੜਕੇ ਅਤੇ ਦੋ ਲੜਕੀਆਂ ਜੱਸਪ੍ਰੀਤ ਕੌਰ ਅਤੇ ਮਨੰਕੀਰਤ ਕੌਰ ਹਨ। ਵੱਡੇ ਲੜਕੇ ਗੁਰਭੁਪਿੰਦਰ ਸਿੰਘ ਨੇ ਯੂ. ਸੀ. ਸੈਡੀਅਗੈਹ ਤੋਂ ਐਮ. ਬੀ. ਏ. ਕੀਤੀ ਹੈ ਅਤੇ ਛੋਟੇ ਲੜਕੇ ਯੂ.ਸੀ. ਬਰਕਲੇ, ਯੂ.ਸੀ. ਸਟੈਨਫੋਰਡ ਅਤੇ ਯੂ.ਸੀ. ਹਾਰਵਡ ਤੋਂ ਗਰੈਜੂਏਸ਼ਨ ਕੀਤੀ ਹੈ।
ਨਰਿੰਦਰ ਸਿੰਘ ‘ਨਿੱਕ ਸਹੋਤਾ’ ਨੇ ਸਿਵਲ ਇੰਜੀਨੀਅਰਿੰਗ ਕਰਕੇ ਸੀ. ਵੀ. ਈ. ਐਸ. ਨਾਮ ਹੇਠਾਂ ਆਪਣੀ ਕੰਪਨੀ ਖੋਲ੍ਹੀ ਹੈ। ਨਰਿੰਦਰ ਸਿੰਘ ਵੀ ਪਰਿਵਾਰ ਦੀ ਰਵਾਇਤ ਅਨੁਸਾਰ ਸਮਾਜ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਾ ਹੈ। ਨਰਿੰਦਰ ਸਿੰਘ ਦੇ ਦੋ ਲੜਕੀਆਂ ਸਿਮਰਨ ਕੌਰ, ਲਵਲੀਨ ਕੌਰ ਅਤੇ ਇੱਕ ਪੁੱਤਰ ਮਹਿਤਾਬ ਸਿੰਘ ਹੈ।
ਸ਼ਿਵ ਸਿੰਘ ਦਾ ਦੂਜਾ ਲੜਕਾ ਤਰਲੋਚਨ ਸਿੰਘ ‘ਤੋਸ਼ੀ’ ਸਕਾਟਲੈਂਡ ਵਿੱਚ ਸੈਟਲ ਹੈ। ਉਨ੍ਹਾਂ ਦੇ ਦੋ ਲੜਕੀਆਂ ਹਰਜੀਤ ਕੌਰ (ਇੰਗਲੈਂਡ), ਕਮਲਜੀਤ ਕੌਰ (ਕਨੇਡਾ) ਅਤੇ ਪੁੱਤਰ ਕੇਵਲ ਸਿੰਘ (ਕਨੇਡਾ) ਹਨ। ਕੇਵਲ ਸਿੰਘ ਦੇ ਦੋ ਪੁੱਤਰ ਹਨ ਪਰਮਪ੍ਰੀਤ ਸਿੰਘ, ਅਤੇ ਅਮਨਪ੍ਰੀਤ ਸਿੰਘ (ਅਮਨਾ)। ਉਹ ਪਹਿਲੀ ਵਾਰੀ 1973 ਵਿੱਚ ਕਨੇਡਾ ਗਏ ਅਤੇ ਵਾਪਸ ਆ ਕੇ ਸਕਾਟਲੈਂਡ ਵਿੱਚ ਸੈਟਲ ਹੋ ਗਏ।
ਸ਼ਿਵ ਸਿੰਘ ਦੀ ਪੁੱਤਰੀ ਹਰਭਜਨ ਕੌਰ ਆਪਣੇ ਪਰਿਵਾਰ ਨਾਲ ਸਕਾਟਲੈਂਡ ਵਿੱਚ ਸੈਟਲ ਹਨ। ਹਰਭਜਨ ਕੌਰ ਦੇ ਦੋ ਬੱਚੇ ਹਨ ਬਲਵਿੰਦਰ ਕੋਰ ਅਤੇ ਸੰਜੀਵ ਸਿੰਘ ਇਸੇ ਤਰ੍ਹਾਂ ਜਸਵਿੰਦਰ ਕੌਰ ਦੇ ਦੋ ਲੜਕੇ ਹਨ ਨਵਦੀਪ ਸਿੰਘ ਅਤੇ ਗੁਰਜੀਤ ਸਿੰਘ।
ਹਰਭਜਨ ਸਿੰਘ ‘ਭਜਾ’ ਅਤੇ ਭੈਣ ਜਸਵਿੰਦਰ ਕੌਰ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਸੈਟਲ ਹਨ। ਹਰਭਜਨ ਸਿੰਘ ਦੇ ਦੋ ਲੜਕੀਆਂ ਰਾਜਵੀਰ ਕੌਰ, ਜਤਿੰਦਰਜੀਤ ਕੌਰ ਅਤੇ ਇੱਕ ਲੜਕਾ ਭੁਪਿੰਦਰ ਸਿੰਘ ਹੈ। ਹਰਭਜਨ ਸਿੰਘ ਨੂੰ ਪਹਿਲੀ ਵਾਰ ਤਲੋਚਨ ਸਿੰਘ ਨੇ 1974 ਵਿੱਚ ਕਨੇਡਾ ਬੁਲਾਇਆ, ਇੱਕ ਸਾਲ ਬਾਅਦ ਵਾਪਸ ਪਿੰਡ ਆ ਗਏ। ਫਿਰ ਨਿਰਮਲ ਸਿੰਘ ਨੇ ਜਰਮਨ ਬੁਲਾ ਲਿਆ, ਉੱਥੋਂ ਵੀ ਸਾਲ ਬਾਅਦ ਪਿੰਡ ਵਾਪਸ ਆ ਗਏ। ਦਸੰਬਰ 1990 ਵਿੱਚ ਤਰਲੋਚਨ ਸਿੰਘ ਨੇ ਪਰਿਵਾਰ ਸਮੇਤ ਸਕਾਟਲੈਂਡ ਬੁਲਾ ਲਿਆ। 2007 ਤੱਕ ਸਕਾਟਲੈਂਡ ਰਹੇ। 2007 ਵਿੱਚ ਨਿਰਮਲ ਸਿੰਘ ਨੇ ਹਰਭਜਨ ਸਿੰਘ ਨੂੰ ਪਰਿਵਾਰ ਸਮੇਤ ਆਪਣੇ ਕੋਲ ਅਮਰੀਕਾ ਬੁਲਾ ਲਿਆ।
ਸ਼ਿਵ ਸਿੰਘ ਦਾ ਛੋਟਾ ਲੜਕਾ ਜਸਕਰਨ ਸਿੰਘ ਸਹੋਤਾ 1986 ਵਿੱਚ ਕਨੇਡਾ ਆ ਕੇ ਸੈਟਲ ਹੋ ਗਿਆ। ਉਸਦੇ ਦੋ ਲੜਕੇ ਗੁਰਬਿੰਦਰ ਸਿੰਘ, ਜਸਕੀਰਤ ਸਿੰਘ ਅਤੇ ਇੱਕ ਲੜਕੀ ਕਿਰਨਜੀਤ ਕੌਰ ਹੈ।
Very precious knowledge about the background of the Mardan ‘s family,
Very respectable past nd the pride future too. Feeling proud of them as the whole family is a part of our best relationships .
Maharaj bless them always.
Good effort Barapind.com nd
Boota bhaji
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ
ਸੱਭ ਨਗਰ ਨਿਵਾਸੀਆਂ ਨੂੰ ਅਤੇ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਤੇ ਬਾਕੀ ਸੱਭ ਸੰਸਾਰ ਨੂੰ ਜਿਥੇ ਇਸ ਮਰਦਾਂ ਦੇ ਪਰਿਵਾਰ ਨੂੰ ਫਤਿਹ ਬੁਲਾਉਂਦੇ ਹਾਂ ਉਥੇ ਸੱਭ ਨੇ ਮੇਰੀ ਫਤਿਹ ਪ੍ਰਵਾਨ ਕਰਨੀ।
ਸੱਭ ਤੋਂ ਪਹਿਲਾਂ ਬੜਾ ਪਿੰਡ ਵੈੱਬਸਾਈਟ ਡਾਇਰੈਕਟਰ ਨੂੰ ਵਧਾਈ ਦਾ ਪਾਤਰ ਸਮਝਦਾ ਹਾਂ ਜਿਸ ਨੇ ਮਹਾਨ ਸ਼ਖਸੀਅਤਾਂ ਨੂੰ ਸੰਸਾਰ ਭਰ ਵਿੱਚ ਉਜਾਗਰ ਕੀਤਾ ਹੈ।
ਸਾਡੇ ਸਤਿਕਾਰ ਯੋਗ ਨਿਰਮਲ ਸਿੰਘ ਦੇ ਵਲੋਂ ਬੜੇ ਹੌਸਲੇ ਨਾਲ ਹਰੇਕ ਨੇਕੀ ਦੇ ਕੰਮ ਵਿੱਚ ਯੋਗਦਾਨ ਦਾਨ ਪਾਇਆ ਤੇ ਪਾਉਂਦੇ ਰਹਿਣਗੇ। ਨਿਰਮਲ ਸਿੰਘ ਹੁਰਾਂ ਨੇ ਅਤੇ ਹੋਰ ਸੱਭ ਬੜਾ ਪਿੰਡ ਨਿਵਾਸੀਆਂ ਨੇ ਬਾਕੀ ਹੋਰ ਪੰਥਕ ਹਮਦਰਦੀਆਂ ਨਾਲ ਸਾਥ ਦਿੰਦੇ ਹੋਏ ਸ੍ਰ ਕੁਲਵੀਰ ਸਿੰਘ ਬੜਾ ਪਿੰਡ ਨੂੰ USA ਦੀ ਫੇਰੀ ਦੌਰਾਨ ਕਦੀ ਵੀ ਮਹਿਸੂਸ ਨਹੀਂ ਹੋਣ ਦਿੱਤਾ, ਸਿੱਖ ਪੰਥ ਦੇ ਨਕਸ਼ੇ ਕਦਮਾਂ ਤੇ ਚੱਲਣ ਵਾਲਿਆਂ ਨੂੰ ਭੁਲਾ ਨਹੀਂ ਸਕਦੇ ਅਤੇ ਹਰੇਕ ਪੱਖ ਤੇ ਸਾਥ ਦਿੱਤਾ।
ਏਸ ਪਰਿਵਾਰ ਨੂੰ ਸਦਾ ਚੜ੍ਹਦੀ ਕਲਾ ਵਾਹਿਗੁਰੂ ਚ ਰੱਖੇ ਅਤੇ ਗੁਰ ਸਿੱਖੀ ਜੀਵਨ ਬਖਸ਼ੇ।
ਸ਼ਾਬਾਸ਼