ਆਪਾਂ ਸਭ ਨੂੰ ਪਤਾ ਹੀ ਹੈ ਕਿ ਵਿਸਾਖੀ ਖੁਸ਼ੀਆਂ, ਖੇੜਿਆਂ ਅਤੇ ਸ਼ਰਧਾ ਦਾ ਤਿਉਹਾਰ ਹੈ। ਅੱਜ ਦੇ ਦਿਨ ਗੁਰਦੁਆਰਿਆਂ ਵਿੱਚ ਸ਼ਰਧਾਲੂ ਸੰਗਤਾਂ ਸਾਫ ਸੁਥਰੇ ਕੱਪੜੇ ਪਾ ਕੇ ਇਸ ਤਿਉਹਾਰ ਮਨਾਉਂਦੀਆਂ ਆ ਰਹੀਆਂ ਹਨ। ਬੜਾ ਪਿੰਡ ਵਿੱਚ ਗਿਣਤੀ ਵਿੱਚ ਕੀ ਗੁਰਦੁਆਰੇ ਹਨ, ਇਸ ਦਾ ਫਾਇਦਾ ਅੱਜ ਦੇਖਣ ਨੂੰ ਮਿਲਿਆ ਹੈ।
ਇਨੀ ਦਿਨੀ ਸੰਸਾਰ ਕਰੋਨਾ ਵਾਇਰਸ ਤੋਂ ਪੈਦਾ ਹੋਈ ਮਹਾਂਮਾਰੀ ਨਾਲ ਲੜ ਰਿਹਾ ਹੈ। ਪਰਹੇਜ਼ ਹੀ ਬਚਾਅ ਹੈ, ਦੇ ਅਨੁਸਾਰ ਸਾਨੂੰ ਭੀੜ ਨਹੀਂ ਲਗਾਉਣੀ ਚਾਹੀਦੀ ਅਤੇ ਸਰਕਾਰ ਨੇ ਵੀ ਇਸ ਮੰਤਵ ਨਾਲ ਕਰਫਿਊ ਲਗਾਉਣ ਦਾ ਔਖਾ ਫੈਸਲਾ ਲਿਆ ਹੈ।
ਬੜਾ ਪਿੰਡ ਵਿੱਚ ਗਿਣਤੀ ਵਿੱਚ ਕਈ ਗੁਰਦੁਆਰੇ ਹਨ, ਇਸ ਦਾ ਫਾਇਦਾ ਅੱਜ ਦੇਖਣ ਨੂੰ ਮਿਲਿਆ ਹੈ। ਬੜਾ ਪਿੰਡ ਦੇ ਸਾਰੇ ਗੁਰਦੁਆਰਿਆਂ ਵਿੱਚ ਸਿਰਫ ਇੱਕਾ ਦੁੱਕਾ ਸ਼ਰਧਾਲੂ ਹੀ ਆਏ, ਜਿਸ ਕਾਰਨ ਭੀੜ ਨਹੀਂ ਲੱਗੀ। ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਪ੍ਰਬੰਧਕਾਂ ਵਿੱਚੋਂ ਕੁਝ ਕੁ ਵਿਅਕਤੀਆਂ ਦੁਆਰਾ ਸਿਰਫ ਨਿਸ਼ਾਨ ਸਾਹਿਬ ਦੇ ਚੋਲੇ ਦੀ ਹੀ ਸੇਵਾ ਕੀਤੀ ਗਈ। ਹਰੇਕ ਸੰਗਰਾਂਦ ਨੂੰ ਚੱਲਣ ਵਾਲਾ ਲੰਗਰ ਵੀ ਅੱਜ ਨਹੀਂ ਚਲਾਇਆ ਗਿਆ।
ਇਨਾਂ ਖੁਸ਼ੀਆਂ ਨੂੰ ਮਿਸ ਕੀਤਾ ਜਾ ਰਿਹਾ ਹੈ। ਜੀਉਂਦੇ ਰਹੇ ਤਾਂ ਖੁਸ਼ੀਆਂ ਹੀ ਖੁਸ਼ੀਆਂ। ਘਰ ਰਹੀਏ, ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਇਸ ਮਹਾਂਮਾਰੀ ਤੋਂ ਬਚਾਈਏ।