ਬੜੇ ਦੁੱਖ ਵਾਲੀ ਖਬਰ ਹੈ ਕਿ ਸਾਡੇ ਭਰਾ ਰਾਮ ਕ੍ਰਿਸ਼ਨ ਮੈਹਮੀ (ਰਾਮਾ) ਅੱਜ ਸਾਡੇ ਵਿੱਚ ਨਹੀਂ ਰਹੇ । ਉਹ 44 ਸਾਲ ਦੇ ਸਨ। ਆਪਣੇ ਪਿਤਾ ਗੁਰਮੀਤ ਰਾਮ ਜੀ ਦੇ ਛੋਟੇ ਬੇਟੇ ਸਨ। ਉਹ ਬਹੁਤ ਸੂਝਵਾਨ ਸਨ ਅਤੇ ਮਿਲਣਸਾਰ ਸੁਭਾ ਦੇ ਮਾਲਕ ਸਨ। ਜਿਵੇਂ ਮੌਤ ਦਾ ਕੋਈ ਨਾ ਕੋਈ ਬਹਾਨਾ ਬਣਦਾ ਹੈ, ਉਨਾਂ ਦੀ ਮੌਤ ਦਾ ਕਾਰਨ ਹਾਰਟ ਅਟੈਕ ਬਣਿਆ। ਉਨ੍ਹਾਂ ਦੇ ਮਾਤਾ ਜੀ ਅਤੇ ਵੱਡੇ ਭਾਈ ਕੁਝ ਸਾਲ ਪਹਿਲਾਂ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਸਨ। ਉਨ੍ਹਾਂ ਦੇ ਬੇਵਕਤ ਸਦੀਵੀ ਵਿਛੋੜੇ ਤੇ ਆਸੀਂ ਡੂਂਘੇ ਦੁੱਖ ਦਾ ਅਹਿਸਾਸ ਕਰਦੇ ਹਾਂ। ਰੱਬ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ। ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ।