ਐਨ. ਆਰ. ਆਈ. ਵੱਲੋਂ ਗਰੀਬਾਂ ਲਈ ਰਾਸ਼ਨ
ਪੱਤੀ ਮਾਣੇ ਕੀ, ਬੜਾਪਿੰਡ ਤੋਂ ਅਮਰੀਕਾ ਰਹ ਰਹੇ ਹਰਭਜਨ ਸਿੰਘ (ਲੰਬੜਦਾਰ) ਪੁੱਤਰ ਸਵ. ਸ਼ਿਵ ਸਿੰਘ (ਮਰਦਾਂ ਦੇ) ਨੇ ਅਮਰੀਕਾ ਰਹਿੰਦੇ ਹੋਏ ਕਰੋਨਾ ਵਾਇਰਸ ਕਾਰਨ ਲੱਗੇ ਲਾਕਡਾਉਨ ਵਿੱਚ ਫਸੇ ਗਰੀਬ ਪਿੰਡ ਵਾਸੀਆਂ ਲਈ ਅਰਵਿੰਦਰ ਸਿੰਘ ਬਿੱਟੂ ਜੇ.ਈ. ਰਾਹੀਂ ਰਾਸ਼ਨ ਦਾ ਪ੍ਰਬੰਧ ਕੀਤਾ। ਗ੍ਰਮ ਪੰਚਾਇਤ ਬੜਾ ਪਿੰਡ ਦੀ ਪੰਚਾਇਤ ਨੇ ਇਸ ਕਾਰਜ ਲਈ ਹਰਭਜਨ ਸਿੰਘ (ਲੰਬੜਦਾਰ) ਦਾ ਤਹਿ ਦਿਲੋਂ ਧੰਨਵਾਦ ਕੀਤਾ। ਅਰਵਿੰਦਰ ਸਿੰਘ ਨੇ ਦੱਸਿਆ ਉਨਾਂ ਨੂੰ ਸ. ਹਰਭਜਨ ਸਿੰਘ ਨੇ ਰਾਸ਼ਨ ਲਈ ਪੰਜਾਹ ਹਜ਼ਾਰ ਰੁਪਏ ਭੇਜੇ ਹਨ। ਜਿਸ ਦੇ ਤਕਰੀਬਨ ਇੱਕ ਸੌ ਦੇ ਕਰੀਬ ਰਾਸ਼ਨ ਦੇ ਪੈੈਕਿਟ ਬਣਾਏ ਗਏ। ਜੋ ਕਿ ਵਾਲਮੀਕ ਮੁਹੱਲੇ ਵਿੱਚ ਤਕਸੀਮ ਕੀਤੇ ਗਏ। ਇਸੇ ਹੀ ਤਰਾਂ ਹਰਭਜਨ ਸਿੰਘ ਨੇ ਪੰਜਾਹ ਹਜ਼ਾਰ ਰੁਪਏ ਸ. ਸਰਵਣ ਸਿੰਘ ਸਾਬਕਾ ਸਰਪੰਚ ਨੂੰ ਗਰੀਬਾਂ ਲਈ ਰਾਸ਼ਨ ਲੈਣ ਲਈ ਭੇਜੇ ਹਨ। ਇਸ ਮੌਕੇ ਜ. ਚੂਹੜ ਸਿੰਘ ਭਲਵਾਨ, ਸੰਦੀਪ ਸਿੰਘ ਸਰਪੰਚ, ਰਾਮ ਗੋਪਾਲ ਪ੍ਰਭਾਕਰ ਪੰਚ, ਅਮਨਦੀਪ ਸਿੰਘ ਪੰਚ, ਰਜੀਵ ਕੁਮਾਰ ਪੰਚ, ਪੰਚ ਸ੍ਰੀਮਤੀ ਅਨੂੰ ਸੂਦ ਦੇ ਪਤੀ ਦਵਿੰਦਰ ਸੂਦ ਸਾਬਕਾ ਪੰਚ, ਲੱਕੀ ਸਿੰਘ ਆਦਿ ਹਾਜ਼ਰ ਸਨ।