ਨਵਾਂ ਕੁਝ ਬਣਾਉਣਾ ਚੰਗੀ ਗੱਲ ਹੈ ਪਰੰਤੂ ਪੁਰਾਣੇ ਨੂੰ ਸਾਭਾਲਣਾ ਉਸ ਤੋਂ ਵੀ ਵਧੀਆ ਉੱਦਮ ਹੈ। ਅਜਿਹਾ ਹੀ ਕੰਮ ਬੜਾ ਪਿੰਡ ਦੇ ਵਾਰਡ ਨੰ. 10 ਵਿੱਚ ਪੰਚ ਅਮਨਦੀਪ ਸਿੰਘ ਸੋਨੂੰ ਨੇ ਕੀਤਾ।

ਪੰਚ ਅਮਨਦੀਪ ਸਿੰਘ ਸੋਨੂੰ ਨੇ ਆਪਣੇ ਵਾਰਡ ਨੰਬਰ 10 ਦੇ ਖੇਤਰ ਤਬੇਲਾ ਚੌਂਕ ਵਿੱਚ ਰਾਜ ਮਿਸਤਰੀ ਲਗਾ ਕੇ ਚੌਂਕ ਦੀ ਮੁਰੰਮਤ ਕਰਾਈ, ਅੱਗੇ ਜਿੱਥੋਂ ਜਿੱਥੋਂ ਇੰਟਰਲੌਕ ਟਾਇਲਾਂ ਵਾਲਾ ਰਸਤਾ ਟੁੱਟਿਆ ਸੀ ਦੀ ਵੀ ਮੁਰੰਮਤ ਕਰਾਈ ਗਈ।