ਬਾਬਾ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹਵਾਂ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਵਿੱਚ ਸਭ ਸੰਗਤਾਂ ਨੇ ਬੜੇ ਚਾਅ ਅਤੇ ਸ਼ਰਧਾ ਭਾਵਨਾਂ ਨਾਲ ਮਨਾਇਆ। ਇਸ ਸਬੰਧੀ ਨਗਰ ਕੀਰਤਨ ਵੀ ਕੱਢੇ ਗਏ। ਦੀਵਾਨ ਵੀ ਲੱਗੇ। ਲੰਗਰ ਵੀ ਚੱਲੇ।
ਸਾਡੇ ਪਿੰਡ ਵਿੱਚ ਇਹ ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੜਾ ਪਿੰਡ ਵਿਖੇ ਕੀਤੇ ਗਏ। ਬੜਾ ਪਿੰਡ ਦੇ ਵਿਦੇਸ਼ਾਂ ਵਿੱਚ ਰਹਿੰਦੇ ਵਸਨੀਕਾਂ ਦੇ ਉਤਸ਼ਾਹ ਅਤੇ ਮਾਲੀ ਯੋਗਦਾਨ ਨਾਲ ਨੌਜ਼ਵਾਨਾਂ ਨੇ ਪਿੰਡ ਵਿੱਚ ਕੁਝ ਅਜਿਹੇ ਕੰਮ ਕੀਤੇ ਜੋ ਪਹਿਲਾਂ ਨਹੀਂ ਹੋਏ। ਜਿਵੇਂ ਪਿੰਡ ਦੇ ਦੋਹੀਂ ਪਾਸੀ ਗੁਰਾਇਆਂ ਤੋਂ ਆਉਂਦਿਆਂ ਅਤੇ ਧੁਲੇਤਾ ਵਾਲੇ ਪਾਸੇ ਬਹੁਤ ਸੁੰਦਰ ਸਵਾਗਤੀ ਗੇਟ ਬਣਾਏ ਗਏ।
ਪਿੰਡ ਦੇ ਨੌਜ਼ਵਾਨਾਂ ਨੇ ਵੀ ਪਿੰਡ ਦੇ ਰਸਤਿਆਂ ਦੀ ਸਫ਼ਾਈ ਕੀਤੀ ਗਈ। ਸਫ਼ਾਈ ਇੰਨੀ ਕਿ ਬੰਦਾ ਭੁੰਝੇ ਬੈਠ ਕੇ ਰੋਟੀ ਖਾ ਲਵੇ। ਪਿੰਡ ਦੀਆਂ ਗਲੀਆਂ, ਰਸਤਿਆਂ, ਬਾਹਰਲੀ ਫਿਰਨੀ, ਬਾਹਰਲੀਆਂ ਰਹਾਇਸ਼ੀ ਕਲੋਨੀਆਂ ਵਿੱਚ ਸਪਰੇਅ ਕੀਤੀ। ਜੇ. ਸੀ. ਵੀ. ਮਸ਼ੀਨਾਂ ਲਗਵਾ ਕੇ ਫਿਰਨੀਆਂ ਤੇ ਪੇ ਕੂੜੇ ਦੇ ਢੇਰ ਹਟਵਾਏ ਗਏ। ਰਾਮਗੜ੍ਹੀਆ ਗੁਰਦੁਆਰੇ ਦੇ ਨਾਲ ਲਗਦੇ ਖ਼ਸਤਾ ਹਾਲਤ ਘਰ ਵਿੱਚੋਂ ਵੇਲਾਂ ਦਾ ਝੁਰਮਟ ਹਟਾਇਆ। ਪਿੰਡ ਵਿੱਚ ਹੋਰ ਵੀ ਕਈ ਥਾਵਾਂ ਤੇ ਅਜਿਹੀ ਸਫਾਈ ਕੀਤੀ ਜੋ ਰਸਤੇ ਵਿੱਚ ਆਉਂਦੀ ਸੀ।
ਪਿੰਡ ਦੇ ਰਸਤਿਆਂ ਦੀਆਂ ਦੀਵਾਰਾਂ ਤੇ ਸਫ਼ੈਦੀ ਕਰਕੇ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉਪਦੇਸ਼ਾਂ ਨੂੰ ਲਿਖਵਾਇਆ ਗਿਆ। ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਦੇ ਬੈਨਰ ਪ੍ਰਦਰਸ਼ਿਤ ਕੀਤੇ ਗਏ।
ਬੜਾ ਪਿੰਡ ਤੋਂ ਰੁੜਕਾ ਖੁਰਦ ਨਹਿਰ ਤੱਕ, ਫਲਪੋਤਾ ਰੋਡ ਪਿਲਕਣ ਤੱਕ, ਕਮਾਲਪੁਰ ਰੋਡ ਬਾਬਾ ਭਾਈ ਬਸਾਊ ਅੱਟਾ ਰੋਡ ਤੱਕ, ਮਸੰਦਪੁਰ ਰੋਡ ਖੁਫਾ ਤੱਕ, ਬਾਬਾ ਚੂਹੜ ਰੋਡ ਮਲੇ ਤੱਕ, ਗੁੜਾ ਰੋਡ ਸੈਲਰ ਤੱਕ, ਧੁਲੇਤਾ ਨੂੰ ਜਿੰਮ ਤੱਕ, ਅੱਟੀ ਰੋਡ ਤੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਤੱਕ ਰਾਉੰਡ ਅੱਪ ਦੀ ਸਪਰੇਅ ਕੀਤੀ ਅਤੇ ਸੜਕ ਦੇ ਦੋਹੀਂ ਪਾਸੀਂ ਦਰਖਤਾਂ ਦੇ ਤਣਿਆਂ ਦੇ ਹੇਠਲੇ ਭਾਗ ਚਿੱਟੇ ਰੰਗ ਨਾਲ ਰੰਗੇ ਅਤੇ ਰੇਡੀਅਮ ਟੇਪ ਨਾਲ ਬਣੀਆਂ ਮੈਟਲ ਦੀਆਂ ਤਖ਼ਤੀਆਂ ਲਗਾਈਆਂ ਗਈਆਂ।
ਪਿੰਡ ਦੀ ਫਿਰਨੀ ਦੇ ਮੋੜਾਂ ਤੇ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ 6 ਰਿਫਲੈਕਟਰ ਲਗਵਾਏ ਗਏ। 1 ਗੁਰਾਇਆਂ ਰੋਡ ਅੱਡੇ ਤੇ, 2. ਮਸੰਦਪੁਰ ਰੋਡ ਨੇੜੇ ਕਾਮਰੇਡ ਜਵਾਲਾ ਸਿੰਘ ਦੇ ਘਰ ਕੋਲ, 3. ਧੁਲੇਤਾ ਰੋਡ ਤੇ ਹਲਟੀ ਦੇ ਨੇੜੇ, 4. ਮਸੰਦਪੁਰ ਰੋਡ ਤੇ ਪ੍ਰੀਤਮ ਸਿੰਘ ਦੇ ਘਰ ਕੋਲ ਮੋੜ ਤੇ, 5. ਇੱਕ ਅੱਟੀ ਵਾਲੇ ਮੋੜ ਤੇ 6. ਸ਼ਹੀਦ ਭਗਤ ਸਿੰਘ ਸਟੇਡੀਅਮ ਦੇ ਨੇੜੇ।
ਗੁਰੂ ਨਾਨਕ ਸਾਹਿਬ ਜੀ ਦੇ ਅਸਥਾਨਾਂ ਅਤੇ ਉਪਦੇਸ਼ਾਂ ਨਾਲ ਸਬੰਧਿਤ ਫਲੈਕਸ ਬੈਨਰ ਲਗਵਾਏ ਗਏ। ਜੋ ਸ਼ਰਧਾਵਾਨ ਵਿਅਕਤੀਆਂ ਸੰਦੀਪ ਸਿੰਘ ਸਰਪੰਚ, ਹਿੰਮਤ ਸਿੰਘ, ਚਰਨਜੀਤ ਕੁਮਾਰ ਮਿੰਟਾ, ਰਾਮ ਗੋਪਾਲ ਪ੍ਰਰਭਾਕਰ ਪੰਚ, ਅਮਨਦੀਪ ਸਿੰਘ ਪੰਚ, ਸ੍ਰੀਮਤੀ ਅਨੂੰ ਸੂਦ ਪੰਚ, ਸ੍ਰੀਮਤੀ ਬਲਜੀਤ ਕੌਰ ਪੰਚ, ਜਸਪਾਲ ਸਿੰਘ ਮੱਖਣ, ਹਰਵਿੰਦਰ ਪਾਲ ਸਿੰਘ ਲੱਕੀ , ਮੈੰਟੂ ਸਹੋਤਾ ਪੱਤੀ ਜੱਸੇ ਕੀ, ਅਤੇ ਰਮਨਦੀਪ ਸਿੰਘ ਸਹੋਤਾ ਅਤੇ ਸਾਥੀਆਂ ਵੱਲੋਂ ਦੁਆਰਾ ਆਪਣੇ ਆਪਣੇ ਵੱਲੋਂ ਬਣਵਾ ਕੇ ਪਿੰਡ ਵਿੱਚ ਲਗਵਾਏ ਗਏ।
ਇਸ ਕਾਰਜ ਲਈ ਸੁਖਵਿੰਦਰ ਸਿੰਘ ਸਹੋਤਾ (ਬਿੰਦਾ ਯੂ.ਕੇ.), ਕਸ਼ਮੀਰ ਸਿੰਘ ਸਹੋਤਾ ਅਮਰੀਕਾ, ਦਰਸ਼ਨ ਸਿੰਘ ਸਿਆਟਲ (ਬੱਬੀ ਸਹੋਤਾ), ਜਸਕਮਲ ਸਿੰਘ ਭੱਚੂ ਕਨੇਡਾ, ਸੁਖਵੀਰ ਸਿੰਘ ਮਿੰਟੀ ਯੂ.ਕੇ., ਬਲਕਾਰ ਸਿੰਘ ਸਹੋਤਾ ਅਮਰੀਕਾ, ਅਮਨਦੀਪ ਸਿੰਘ ਸੋਨੂੰ ਅਮਰੀਕਾ, ਸੁੱਖਜਿੰਦਰ ਸਿੰਘ ਸੁੱਖਾ ਕੰਗ ਕਨੇਡਾ, ਰਜਿੰਦਰ ਸਿੰਘ ਕਾਲਾ ਕਨੇਡਾ, ਮਨਦੀਪ ਸਿੰਘ ਯੂ.ਐਸ.ਏ., ਸਰਵਰਿੰਦਰ ਸਿੰਘ ਸਹੋਤਾ ਅਮਰੀਕਾ, ਪਰਦੀਪ ਸਿੰਘ ਬਿੱਲਾ ਹਲਟੀ ਵਾਲਾ ਇਟਲੀ, ਜਤਿੰਦਰ ਸਿੰਘ ਸਹੋਤਾ ਅਮਰੀਕਾ, ਪਰਮਵੀਰ ਸਿੰਘ ਸਹੋਤਾ ਕਨੇਡਾ, ਹਰਦੀਪ ਸਿੰਘ ਬਿੱਲਾ ਸਹੋਤਾ ਇਟਲੀ, ਭੁਪਿੰਦਰ ਸਿੰਘ ਸਨੀ ਸਹੋਤਾ ਕਨੇਡਾ, ਪਰਮਿੰਦਰਜੀਤ ਸਿੰਘ ਕਾਕਾ ਕਨੇਡਾ, ਕੁਝ ਵਿਆਕਤੀਆਂ ਨੇ ਗੁਪਤ ਦਾਨ ਕਰਕੇ ਮਾਲੀ ਯੋਗਦਾਨ ਪਾਇਆ।
ਇਸ ਸੇਵਾ ਨੂੰ ਹਰਵਿੰਦਰ ਪਾਲ ਸਿੰਘ ਲੱਕੀ, ਸਤਵਿੰਦਰ ਸਿੰਘ ਸਹੋਤਾ, ਬਲਦੀਪ ਸਿੰਘ, ਮੈਂਟੂ ਸਹੋਤਾ, ਅਮਨਦੀਪ ਸਿੰਘ ਪੰਚ, ਰਿੰਮੀ ਸਹੋਤਾ, ਗੁਰਪਿੰਦਰ ਸਹੋਤਾ, ਇੰਦਰਜੀਤ ਸਿੰਘ ਸਹੋਤਾ, ਗੁਲਜੀਤ ਸਿੰਘ ਸਹੋਤਾ, ਸੁਖਪ੍ਰੀਤ ਸਿੰਘ ਸਹੋਤਾ, ਹਿੰਮਤ ਸਿੰਘ ਸਹੋਤਾ, ਚੇਤਨ ਸੂਦ, ਹਰਵੀਰ ਸਿੰਘ ਸਹੋਤਾ, ਰਜੇਸ਼ ਸੁੰਮਨ, ਨਵੀ ਸੁੰਮਨ, ਹਿੰਮਾਂਸ਼ੂ ਵੋਹਰਾ, ਮਨਵਰ ਸਿੱਧੂ, ਗੋਪੀ, ਮੋਹਿਤ ਪੰਡਿਤ, ਕਰਨੀ, ਪਰਦੀਪ ਪੰਡਿਤ, ਜੋਵਨ ਸਹੋਤਾ, ਮਨਜਿੰਦਰ ਸਿੰਘ, ਰਾਜੂ ਐਮ.ਐਲ.ਏ. ਅਤੇ ਕੁਝ ਹੋਰ ਨੌਜ਼ਵਾਨਾਂ ਨੇ ਆਪਣੇ ਹੱਥੀਂ ਅੰਜਾਮ ਦਿੱਤਾ।
ਗ੍ਰਾਮ ਪੰਚਾਇਤ ਬੜਾ ਪਿੰਡ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਦਾਨੀ ਸੱਜਣਾਂ ਅਤੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ।