ਜਲੰਧਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਅੰਦਰ ਕੇਨਟੋਨਮੈਂਟ ਜੋਨਾਂ ਨੂੰ ਛੱਡ ਕੇ 1 ਮਈ ਨੂੰ ਸਵੇਰੇ 7 ਵਜੇ ਤੋਂ 11 ਵਜੇ ਸਵੇਰੇ ਤੱਕ ਕੁਝ ਸ਼ਰਤਾਂ ਨਾਮ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
https://www.facebook.com/dpro.jalandhar.7/videos/795990170926010/
ਦੁਕਾਨਾਂ ਖੋਲਣ ਲਈ ਵੇਰਵੇ ਸਹਿਤ ਦਿਸ਼ਾ-ਨਿਰਦੇਸ਼
ਦੁਕਾਨਾਂ ਸਿਰਫ ਸਵੇਰੇ 7ਵਜੇ ਤੋਂ ਸਵੇਰੇ 11ਵਜੇ ਤੱਕ ਰੋਟੇਸ਼ਨ ਨਾਲ ਖੋਲੀਆਂ ਜਾਣਗੀਆਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੂਬੇ ਦੇ ਗ੍ਰਹਿ ਵਿਭਾਗ ਨੇ ਰੋਟੇਸ਼ਨ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਦੁਕਾਨਾਂ ਖੋਲਣ ਦੀ ਆਗਿਆ ਦੇਣ ਲਈ ਵਿਸਥਾਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਦੁਕਾਨਾਂ ਖੋਲਣ ਦੇ ਮੁੱਦੇ ਉੱਤੇ ਵਿਸਥਾਰ ਨਾਲ ਵਿਚਾਰ ਕੀਤਾ ਗਿਆ ਹੈ ਅਤੇ ਇਹ ਫੈਸਲਾ ਲਿਆ ਗਿਆ ਹੈ ਕਿ ਸਾਰੇ ਜ਼ਿਲੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦੁਕਾਨਾਂ ਖੋਲਣ ਦੀ ਆਗਿਆ ਦੇਣ, ਪਰ ਸਿਰਫ ਰੋਟੇਸ਼ਨਲ ਤਰੀਕੇ ਨਾਲ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ ਸਕਣਗੇ।
ਦੁਕਾਨਾਂ ਖੁੱਲਣ ਦੇ ਸਮੇਂ ਸਮਾਜਿਕ ਦੂਰੀਆਂ, ਸੈਨੇਟਾਈਜ਼ਰ ਅਤੇ ਮਾਸਕ ਦੀ ਵਰਤੋਂ ਆਦਿ ਵਰਗੇ ਕੋਵਿਡ-19 ਦੀ ਰੋਕਥਾਮ ਦੇ ਉਪਰਾਲਿਆਂ ਨੂੰ ਅਮਲ ਵਿਚ ਲਿਆਉਂਦਿਆਂ ਆਮ ਆਦਮੀ ਨੂੰ ਵਸਤਾਂ ਦੀ ਖਰੀਦ ਲਈ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਤੋਂ ਬਾਅਦ, ਨਾ ਸਿਰਫ ਕਰਫਿਊ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ, ਕਿਸੇ ਨੂੰ ਵੀ ਸਮਰੱਥ ਅਥਾਰਟੀ ਦੀ ਅਗਾਊਂ ਆਗਿਆ ਤੋਂ ਬਿਨਾਂ ਦੁਕਾਨਾਂ ਖੋਲਣ ਜਾਂ ਘੁੰਮਣ ਦੀ ਆਗਿਆ ਨਹੀਂ ਹੋਣੀ ਚਾਹੀਦੀ।
24 ਅਪਰੈਲ ਨੂੰ ਜਾਰੀ ਕੀਤੇ ਗਏ ਕੇਂਦਰੀ ਗ੍ਰਹਿ ਮੰਤਰਲੇ ਦੇ ਚੌਥੇ ਕੋਰੀਜੰਡਮ ਦੇ ਅਨੁਸਾਰ, ਸੂਬੇ ਦੇ ਗ੍ਰਹਿ ਵਿਭਾਗ ਨੇ ਵਿਸਤ੍ਰਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜੋ ਸਪੱਸ਼ਟ ਕਰਦੇ ਹਨ ਕਿ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦੀ ਸੀਮਾ ਵਿਚਲੇ ‘ਖਰੀਦਦਾਰੀ ਕੰਪਲੈਕਸਾਂ’ ਸ਼ਬਦ ਦੀ ਥਾਂ ‘ਮਾਰਕੀਟ ਕੰਪਲੈਕਸਾਂ’ ਨਾਲ ਤਬਦੀਲ ਕੀਤਾ ਗਿਆ ਹੈ ਜਿਸ ਦਾ ਅਰਥ ਹੈ ਕਿ ਮਾਰਕੀਟ ਕੰਪਲੈਕਸਾਂ ਵਿੱਚ ਗਤੀਵਿਧੀਆਂ 3 ਮਈ 2020 ਤੱਕ ਬੰਦ ਰਹਿਣਗੀਆਂ।
ਪੇਂਡੂ ਖੇਤਰਾਂ ਵਿੱਚ ਮਲਟੀ-ਬ੍ਰਾਂਡ ਅਤੇ ਸਿੰਗਲ-ਬ੍ਰਾਂਡ ਮਾਲਾਂ ਵਿਚਲੀਆਂ ਦੁਕਾਨਾਂ ਨੂੰ ਛੱਡ ਕੇ ‘ਸ਼ਾਪਸ ਐਂਡ ਈਸ਼ਟੈਬਲਿਸ਼ਮੈਂਟ ਐਕਟ’ ਤਹਿਤ ਰਜਿਸਟਰਡ ਸਾਰੀਆਂ ਦੁਕਾਨਾਂ ਨੂੰ 50 ਫੀਸਦੀ ਸਟਾਫ ਨਾਲ ਖੁੱਲਣ ਦੀ ਆਗਿਆ ਹੈ। ਇਸੇ ਤਰਾਂ ਸ਼ਹਿਰੀ ਖੇਤਰਾਂ ਵਿੱਚ, ਇਕੱਲੀਆਂ ਦੁਕਾਨਾਂ, ਆਸ ਪਾਸ ਦੀਆਂ ਦੁਕਾਨਾਂ ਅਤੇ ਰਿਹਾਇਸ਼ੀ ਕੰਪਲੈਕਸਾਂ ਵਿੱਚ ਵਿਚਲੀਆਂ ਸਾਰੀਆਂ ਦੁਕਾਨਾਂ ਖੋਲਣ ਦੀ ਆਗਿਆ ਹੈ। ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਸ਼ਾਪਿੰਗ ਮਾਲ ਵਿੱਚ ਦੁਕਾਨਾਂ ਖੋਲਣ ਦੀ ਆਗਿਆ ਨਹੀਂ ਹੈ।
ਕੋਰੀਜੰਡਮ ਵਿਚ ਅੱਗੇ ਕਿਹਾ ਗਿਆ ਹੈ ਕਿ ਜਿਹੜੀਆਂ ਦੁਕਾਨਾਂ ਖੋਲਣ ਦੀ ਇਜਾਜ਼ਤ ਦਿੱਤੀ ਗਈ ਹੈ ਉਹਨਾਂ ਵਿਚ ਵਸਤਾਂ ਨਾਲ ਸਬੰਧਤ ਦੁਕਾਨਾਂ ਹਨ ਅਤੇ ਸੈਲੂਨ, ਹਜ਼ਾਮਤ ਦੀਆਂ ਦੁਕਾਨਾਂ ਆਦਿ ਬੰਦ ਰਹਿਣਗੀਆਂ।
ਈ-ਕਾਮਰਸ ਕੰਪਨੀਆਂ ਨੂੰ ਸਿਰਫ ਜ਼ਰੂਰੀ ਚੀਜ਼ਾਂ ਦੀ ਆਗਿਆ ਰਹੇਗੀ ਅਤੇ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ।
ਕੇਂਦਰੀ ਗ੍ਰਹਿ ਮੰਤਰਾਲੇ ਦੇ ਉਪਰੋਕਤ ਕੋਰੀਜੰਡਮ ਅਨੁਸਾਰ ਉਨਾਂ ਦੁਕਾਨਾਂ/ਅਦਾਰਿਆਂ ਤੋਂ ਇਲਾਵਾ ਜ਼ਰੂਰੀ ਦੁਕਾਨਾਂ ‘ਤੇ ਲਾਗੂ ਹੁੰਦਾ ਹੈ ਜਿਨਾਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਧਾਰਾ 13 ਅਧੀਨ ਨਿਯਮਤ ਕੀਤਾ ਜਾਂਦਾ ਹੈ।
ਜਲੰਧਰ ਜ਼ਿਲ੍ਹੇ ਅੰਦਰ ਕੁਝ ਕਨਟੇਨਮੈਂਟ ਜੋਨ ਇਸ ਪ੍ਰਕਾਰ ਹਨ