ਇਸੁ ਮਨ ਕਉ ਕੋਈ ਖੋਜਹੁ ਭਾਈ ॥ ਤਨ ਛੂਟੇ ਮਨੁ ਕਹਾ ਸਮਾਈ ॥੪॥ ਗੁਰਬਾਣੀ ਦੇ ਮਹਾਂਵਾਕ ਅਨੁਸਾਰ ਅਸੀਂ ਖੋਜ ਕਰੀਏ ਕਿ ਜਦੋਂ ਤਨ ਮਰ ਜਾਂਦਾ ਹੈ ਤਾਂ ਮਨ ਕਿੱਥੇ ਚਲਾ ਜਾਂਦਾ ਹੈ ?
ਸਾਡੇ ਸਤਿਕਾਰਯੋਗ ਸੁਰਿੰਦਰ ਸਿੰਘ ਘੁੱਗ ਭਾਜੀ (ਕਾਮਰੇਡ ਜਵਾਲਾ ਸਿੰਘ ਦੇ ਪੋਤਰੇ) ਅੱਜ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਉਹ ਅੰਮ੍ਰਿਤਸਰ ਹਸਤਾਲ ਵਿੱਚ ਇਲਾਜ਼ ਅਧੀਨ ਸਨ। ਉਨਾਂ ਨੂੰ ਦਿਲ ਦਾ ਦੌਰਾ ਪਿਆ ਸੀ।
ਉਹ 67 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਆਪਣੇ ਲੜਕੇ ਅਮਰਜੀਤ ਸਿੰਘ ਰਾਜੂ, ਨੂੰਹ, ਪੋਤਰਾ ਅਤੇ ਪੋਤਰੀ ਨੂੰ ਛੱਡ ਗਏ ਹਨ।
ਉਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ 21 ਮਈ 2022 ਨੂੰ ਸ਼ਾਮ 4 ਵਜੇ ਬੜਾਪਿੰਡ ਦੇ ਸਮਸ਼ਾਨਘਾਟ ਵਿੱਚ ਕੀਤਾ ਜਾਵੇਗਾ।