ਬੜਾ ਪਿੰਡ 3 ਮਈ: ਅੱਜ ਸ਼ਾਮ ਨੂੰ ਬੜਾ ਪਿੰਡ ਵਿੱਚ ਕਣਕ ਦੀ ਨਾੜ ਨੂੰ ਅੱਗ ਲੱਗਣ ਦੀ ਖ਼ਬਰ ਹੈ।ਅੱਗ ਲੱਗਣ ਨਾਲ ਕਰੀਬ ਪੰਦਰਾਂ ਖੇਤਾਂ ਦੀ ਕਣਕ ਦੀ ਨਾੜ ਨੂੰ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦਾ ਕਾਰਨ ਹੀਂ ਅਜੇ ਪਤਾ ਨਹੀਂ ਲੱਗਾ ਹੈ। ਸ਼ਾਮੀਂ ਸਵਾ ਛੇ ਵਜੇ ਦੇ ਕਰੀਬ ਬਹੁਤ ਤੇਜ ਹਨੇਰੀ ਆਈ ਸੀ। ਪਿੰਡ ਵਾਲਿਆਂ ਨੇ ਰਲ ਕੇ ਅੱਗ ਤੇ ਕਾਬੂ ਪਾ ਲਿਆ। ਅੱਗ ਗੁਰਇਆ ਰੋਡ ਤੇ ਦੱਖਣ ਵਾਲੇ ਪਾਸੇ, ਛੋਟੇ ਰੁੜਕੇ ਵਾਲੀ ਨਹਿਰ ਦੇ ਕੋਲ ਲੱਗੀ ਦੱਸੀ ਜਾ ਰਹੀ ਹੈ।
ਹੁਣ ਹਲਕਾ ਮੀਂਹ ਪੈ ਰਿਹਾ ਹੈ। ਹੋਰ ਕਿਸੇ ਕਿਸਮ ਦੇ ਨਕਸਾਨ ਤੋਂ ਬਚਾਅ ਹੈ। ਇਸ ਵਾਰ ਮੌਸਮ ਦੀ ਖਰਾਬੀ ਕਾਰਨ ਕਣਕ ਦੀ ਵਾਢੀ ਹਫਤਾ ਕੁ ਹੋਰ ਲੰਮੀ ਚੱਲੀ ਹੈ। ਜਿਸ ਕਾਰਨ ਇਸ ਵਾਰ ਕਣਕ ਦੀ ਫਸਲ ਨੂੰ ਅੱਗ ਲੱਗਣ ਦੀ ਘਟਨਾਵਾਂ ਤੋਂ ਬਚਾਅ ਹੀ ਰਿਹਾ ਹੈ। ਰੱਬ ਭਲੀ ਕਰੇ।