ਗੁਰਾਇਆ, 23 ਮਈ ਨਜ਼ਦੀਕੀ ਸ਼੍ਰੀ ਦਸਮੇਸ਼ ਕਾਨਵੈਂਟ ਸਕੂਲ ਅੱਟੀ ਦੇ ਵਿਦਿਆਰਥੀਆਂ ਨੇ ਨੈਸ਼ਨਲ ਓਪਨ ਕਰਾਟੇ ਚੈਪੀਅਨਸ਼ਿਪ ’ਚ ਸੋਨ ਤਗਮੇ ਹਾਸਲ ਕਰਕੇ ਸਕੂਲ ਅਤੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਡਾਇਰੈਕਟਰ ਸੁਖਦੀਪ ਸਿੰਘ ਨੇ ਦੱਸਿਆ ਕਿ ਕੋਚ ਜਸਮਾਨ ਦੀ ਅਗਵਾਈ ’ਚ ਸੁਖਮਨ ਅਤੇ ਅਰਮਾਨ ਰਣਦੇਵ ਨੇ ਜਲੰਧਰ ਕੈਂਟ ’ਚ ਹੋਈ ਓਪਨ ਕਰਾਟੇ ਚੈਪੀਅਨਸ਼ਿਪ ’ਚ 14 ਸਾਲ ਵਰਗ ਕੈਟਾਗਰੀ ’ਚ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਪਿ੍ਰੰਸੀਪਲ ਬਲਜਿੰਦਰ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਦਾ ਮੁੱਖ ਮਕਸਦ ਸਿੱਖਿਆ ਦੇ ਨਾਲ-ਨਾਲ ਹਰ ਖੇਤਰ ’ਚ ਬੱਚਿਆਂ ਨੂੰ ਅੱਗੇ ਲਿਆਉਣਾ ਹੈ। ਸਿ ਮੌਕੇ ਉਨਾਂ ਨਾਲ ਮੈਡਮ ਰਵਿੰਦਰਜੀਤ ਕੌਰ, ਮੈਡਮ ਰਮਿੰਦਰਜੀਤ ਕੌਰ ਅਤੇ ਮੈਡਮ ਸਨਦੀਪ ਕੌਰ ਹਾਜ਼ਰ ਸਨ।