ਕਰੋਨਾ ਵਾਇਰਸ ਨੂੰ ਸਮਾਜ ਵਿੱਚ ਫੈਲਣ ਤੋਂ ਬਚਾਅ ਲਈ ਪ੍ਰਸਾਸ਼ਨ ਦੁਆਰਾ ਲਗਾਏ ਗਏ ਕਰਫਿਊ ਦੌਰਾਨ ਜਿਲਾ ਪ੍ਰਸਾਸ਼ਨ ਜਲੰਧਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋੜੀਂਦੀਆਂ ਵਸਤਾਂ ਤੁਹਾਡੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ, ਇਸ ਸੰਬੰਧੀ ਇੱਕ ਲਿਸਟ ਆਪਣੀ ਵੈਬਸਾਇਟ www.jalandhar.nic.in ਤੇ ਮਿਤੀ 28 ਮਾਰਚ 2020 ਨੂੰ ਦੁਪਹਿਰ 12-55 ਵਜੇ ਅਪਲੋਡ ਕੀਤੀ ਹੈ। ਉਸ ਲਿਸਟ ਵਿੱਚ ਬੜਾਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਵਸਨੀਕਾਂ ਲਈ ਸਿਰਫ ਦਵਾਈ ਦੀਆਂ ਦੁਕਾਨਾਂ ਤੋਂ ਇਲਾਵਾ ਸਬਜ਼ੀ ਜਾਂ ਕਰਿਆਨੇ ਵਾਲੇ, ਦੁੱਧ ਵਾਲੇ ਜਾਂ ਹੋਰ ਦਾ ਨਾਮ ਸ਼ਾਮਲ ਨਹੀਂ ਹੈ। ਮੈਡੀਕਲ ਸਟੋਰਾਂ ਦੇ ਨਾਮ ਅੱਗੇ ਪਤੇ ਗਲਤ ਹੋਣ ਕਾਰਨ ਵੀ ਨਾਗਰਿਕਾਂ ਨੂੰ ਪ੍ਰੇਸ਼ਾਨੀ ਹੋ ਸਕਦੀ ਹੈ।
ਇੱਥੇ ਅਸੀਂ ਉਸ ਸਾਰੀ ਲਿਸਟ ਦਾ ਲਿੰਕ https://cdn.s3waas.gov.in/s30c74b7f78409a4022a2c4c5a5ca3ee19/uploads/2020/03/2020032834.pdf ਦੇ ਰਹੇ ਹਾਂ। ਲਿਸਟ ਵਿੱਚ ਬੜਾਪਿੰਡ ਅਤੇ ਰੁੜਕਾ ਖੁਰਦ ਨਾਲ ਸੰਬੰਧਿਤ ਪੋਰਸ਼ਨ ਸਫਾ ਨੰ. 37-37 ਦੀ ਫੋਟੋ ਵੀ ਲਗਾ ਰਹੇ ਹਾਂ , ਜੋ ਕਿ ਲੜੀ ਨੰ. 16 ਤੋਂ 20 ਤੱਕ ਹਨ।
ਇਹ ਲਿਸਟ ਜਿਲਾ ਪ੍ਰਸਾਸ਼ਨ ਦੁਆਰਾ ਅਕਸਰ ਰੋਜ਼ਾਨਾ ਬਦਲੀ ਜਾਂਦੀ ਹੈ। ਜਿਲਾ ਪ੍ਰਸਾਸ਼ਨ ਦੀ ਵੈਬਸਾਇਟ https://jalandhar.nic.in/fight-corona/ ਜ਼ਰੂਰ ਦੇਖ ਲਿਆ ਕਰੋ।
Added at 5 pm