ਸੀ.ਐਚ.ਸੀ. ਬੜਾ ਪਿੰਡ ਵਲੋ
ਵਿਸ਼ਵ ਮੈਂਟਲ ਹੈਲਥ ਦਿਵਸ ਮਨਾਇਆ ਗਿਆ
ਮਾਨਸਿਕ ਰੋਗਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅੱਜ ਕੰਮੂੳਨਿਟੀ ਹੈਲਥ ਸੈਂਟਰ ਬੜਾ ਪਿੰਡ ਵਲੋ ਵਿਸ਼ਵ ਮੈਂਟਲ ਹੈਲਥ ਦਿਵਸ ਐਸ.ਐਮ.ਓ. ਡਾ. ਜਤਿੰਦਰ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਤੇਜ਼ ਰਫਤਾਰ ਜਿੰਦਗੀ ਵਿੱਚ ਮਾਨਸਿਕ ਰੋਗਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਇਸ ਬਾਰੇ ਘੱਟ ਜਾਣਕਾਰੀ ਹੋਣ ਕਰਕੇ ਇੱਕ ਆਂਕੜੇ ਅਨੁਸਾਰ ਕੇਵਲ 10 ਫੀਸਦੀ ਲੋਕ ਹੀ ਭਾਰਤ ਵਰਗੇ ਦੇਸ਼ ਵਿੱਚ ਇਲਾਜ ਦੀਆਂ ਸਹੂਲਤਾਂ ਦਾ ਫਾਇਦਾ ੳਠਾਉਂਦੇ ਹਨ। ਉਨਾ ਦੱਸਿਆ ਕਿ ਵਿਸ਼ਵ ਸਿਹਤ ਸੰਸਥਾਨ ਦੇ ਆਂਕੜੇ ਅਨੁਸਾਰ ਭਾਰਤ ਦੀ 7 ਫੀਸਦੀ ਅਬਾਦੀ ਕਿਸੇ ਨਾ ਕਿਸੇ ਮਨੋਰੋਗ ਤੋ ਪੀੜਤ ਹੈ ੳਨਾ ਕਿਹਾ ਕਿ ਵਿਸ਼ਵ ਵਿੱਚ ਇਸ ਸਮੇਂ 30 ਕਰੋੜ ਤੋ ਵੱਧ ਮਨੋਰੋਗ ਤੋ ਪੀੜਤ ਹਨ। ਮਨੋਰੋਗਾਂ ਦੇ ਮੁੱਖ ਕਾਰਨਾਂ ਵਿੱਚ ਤੇਜ ਰਫਤਾਰ ਜਿਦੰਗੀ, ਦਿਮਾਗੀ ਸੱਟਾਂ, ਨਸ਼ੇ, ਜੀਵਨ ਵਿੱਚ ਹਾਦਸੇ, ਤਨਾਵ ਆਦਿ ਮੁੱਖ ਕਾਰਨ ਹਨ।
ਮੈਡੀਕਲ ਅਫਸਰ ਡਾ ਰਾਹੁਲ ਨੇ ਕਿਹਾ ਕਿ ਸਰੀਰਿਕ ਕਸਰਤ, ਯੋਗਾ ਆਪਣੇ ਆਪ ਤੋ ਕਾਲਪਨਿਕ ਉਮੀਦਾਂ ਨਾ ਰੱਖਣ ਨਾਲ ਤਨਾਵ ਨੂੰ ਘੱਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਮਨੋਰੋਗ ਤੋ ਪੀੜਤ ਵਿਅਕਤੀਆਂ ਨੂੰ ਬਿਨਾਂ ਦੇਰੀ ਮਾਹਿਰ ਡਾਕਟਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਮੌਕੇ ਤੇ ਮੈਡੀਕਲ ਅਫਸਰ ਡਾ ਪ੍ਰਬਜੋਤ, ਆਯੁਰਵੈਦਿਕ ਮੈਡੀਕਲ ਅਫਸਰ ਡਾ ਬਲਜਿੰਦਰ ਸਿੰਘ, ਬਲਾਕ ਐਜੂਕੇਟਰ ਪ੍ਰੀਤਇੰਦਰ ਸਿੰਘ, ਹੈਲਥ ਸੁਪਰਵਾਈਜ਼ਰ ਕੁਲਦੀਪ ਵਰਮਾ, ਹੈਲਥ ਸੁਪਰਵਾਈਜ਼ਰ ਸਤਨਾਮ, ਫਾਰਮਾਸਿਸਟ ਸਰਬਜੀਤ ਮੌਕੇ ਤੇ ਮੌਜੂਦ ਸਨ।