ਅੱਜ ਸਰਕਾਰੀ ਪ੍ਰਾਇਮਰੀ ਸਕੂਲ ਪੱਤੀ ਕਮਾਲਪੁਰ ਵਿਖੇ ਪਿੰਡ ਦੀ ਸਰਪੰਚ ਮਹਿੰਦਰ ਕੌਰ ਜੀ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਜਿਸ ਵਿੱਚ ਸਕੂਲ ਅਤੇ ਆਂਗਨਬਾਡ਼ੀ ਸੈਂਟਰ ਦਾ ਸਮੁੱਚਾ ਸਟਾਫ, ਬੱਚਿਆਂ ਦੀਆਂ ਮਾਤਾਵਾਂ ਅਤੇ ਬੱਚੇ ਸ਼ਾਮਲ ਹੋਏ। ਮੈਡਮ ਜਸਵਿੰਦਰ ਕੌਰ ਜੀ ਨੇ ਸਾਰਿਆਂ ਨੂੰ ਵੱਖ -ਵੱਖ ਯੋਗਾ ਕਸਰਤਾਂ ਕਰਵਾਈਆਂ। ਸਕੂਲ ਮੁਖੀ ਧਰਮਿੰਦਰ ਜੀਤ ਜੀ ਵਲੋਂ ਸਭ ਨੂੰ ਯੋਗਾ ਦਿਵਸ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਕੱਲ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਆਪਣੀ ਸਿਹਤ ਨੂੰ ਯੋਗਾ ਨਾਲ ਹੀ ਤੰਦਰੁਸਤ ਰੱਖਿਆ ਜਾ ਸਕਦਾ ਹੈ ਅਤੇ ਯੋਗਾ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਯੋਗਾ ਕੈਂਪ ਵਿੱਚ ਸ਼ਾਮਲ ਬੱਚਿਆਂ ਅਤੇ ਮਾਪਿਆਂ ਨੇ ਬਹੁਤ ਆਨੰਦ ਮਾਣਿਆ। ਇਸ ਮੌਕੇ ਮੈਡਮ ਗੁਰਦੀਪ ਕੌਰ, ਮੈਡਮ ਸੁਨੀਤਾ ਦੇਵੀ, ਮੈਡਮ ਸੰਗੀਤਾ, ਨੀਲਮ ਕੁਮਾਰੀ, ਬੰਸੋ, ਬਲਜਿੰਦਰ ਕੌਰ,ਹਿਨਾ ਸੁੰਮਨ, ਅਨੁਰਾਧਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।